ਪਿਸਤੌਲ ਵਿਖਾ ਕੇ ਗੈਸ ਏਜੰਸੀ ’ਚ ਕੀਤੀ ਲੁੱਟ
ਸੜੋਆ, 10 ਅਗਸਤ (ਹਰਮੇਲ ਸਹੂੰਗੜਾ)- ਸੜੋਆ ਵਿਖੇ ਸਥਿਤ ਹਰਬੰਸ ਭਾਰਤ ਗੈਸ ਏਜੰਸੀ ਕੁੱਕੜ ਮਜਾਰੇ ਰੋਡ ‘ਤੇ ਬਾਅਦ ਦੁਪਹਿਰ ਇੱਕ ਅਣਪਛਾਤੇ ਵਲੋ ਗੈਸ ਏਜੰਸੀ ਵਿੱਚ ‘ਚ ਦਾਖਲ ਹੋ ਕੇ ਗੈਸ ਦੇ ਨਵੇਂ ਕੁਨੈਕਸ਼ਨ ਲੈਣ ਦੇ ਬਹਾਨੇ ਪਿਸਤੌਲ ਦਿਖਾ ਕੇ ਪੰਦਰਾਂ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ ਹੈ। ਗੈਸ ਏਜੰਸੀ ਦੇ ਮਾਲਕ ਹਿਮੰਤ ਮਲਹੋਤਰਾ ਨੇ ਦੱਸਿਆ ਕਿ ਇਹ ਘਟਨਾ 1 ਵੱਜ ਕੇ 55 ਮਿੰਟ ਦੀ ਹੈ, ਉਹਨਾਂ ਦੱਸਿਆ ਕਿ ਮੇਰੇ ਦਫਤਰ ਵਿੱਚ ਕੰਮ ਕਰ ਰਹੀ ਬੁਕਿੰਗ ਕਲਰਕ ਸੁਨੀਤਾ ਨੇ ਮੈਨੂੰ ਫੋਨ ‘ਤੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ‘ਤੇ ਏਜੰਸੀ ਵਿੱਚ ਲੁੱਟ ਕਰਕੇ 15000 ਲੈ ਕੇ ਫਰਾਰ ਹੋ ਗਿਆ ਹੈ।
ਅਜੀਤ ਡੈਸਕ
11-08-2026