11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਤੀਆਂ ਦਾ ਤਿਉਹਾਰ ਮਨਾਇਆ

ਬੰਗਾ, 10 ਅਗਸਤ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਪ੍ਰਧਾਨ ਤੇ ਲੀਓ ਗੁਰਸਿਮਰਨ, ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਵਨੀਤਾ ਕੁਮਾਰੀ ਤੇ ਲੀਓ ਅਹਿਮ ਦੀ ਪ੍ਰਧਾਨਗੀ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਲੌਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਬੰਗਾ ਨਗਰ ਕੌਂਸਲ ਪ੍ਰਧਾਨ ਮੈਡਮ ਮੋਨੀਕਾ ਵਾਲੀਆ ਅਤੇ ਜ਼ੋਨ ਬੰਗਾ ਦੇ ਚੇਅਰਪਰਸਨ ਲਾਇਨ ਮੀਨੂੰ ਭੂੱਟਾ ਸ਼ਾਮਲ ਹੋਏ।

ਅਜੀਤ ਡੈਸਕ 11-08-2026
ਬੰਗਾ, 10 ਅਗਸਤ (ਧਰਮਵੀਰ ਪਾਲ) - ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਪ੍ਰਧਾਨ ਤੇ ਲੀਓ ਗੁਰਸਿਮਰਨ, ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਵਨੀਤਾ ਕੁਮਾਰੀ ਤੇ ਲੀਓ ਅਹਿਮ ਦੀ ਪ੍ਰਧਾਨਗੀ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਲੌਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਬੰਗਾ ਨਗਰ ਕੌਂਸਲ ਪ੍ਰਧਾਨ ਮੈਡਮ ਮੋਨੀਕਾ ਵਾਲੀਆ ਅਤੇ ਜ਼ੋਨ ਬੰਗਾ ਦੇ ਚੇਅਰਪਰਸਨ ਲਾਇਨ ਮੀਨੂੰ ਭੂੱਟਾ ਸ਼ਾਮਲ ਹੋਏ। ਇਸ ਤੀਆ ਦੇ ਮੇਲੇ ’ਚ 100 ਤੋਂ ਵੱਧ ਪੰਜਾਬੀ ਮੁਟਿਆਰਾਂ ਨੇ ਤੀਆਂ ਦੇ ਤਿਉਹਾਰ ਦਾ ਆਨੰਦ ਮਨਾਇਆ। ਤੀਆਂ ਦੇ ਪ੍ਰੋਗਰਾਮ ਦੌਰਾਨ ਮੈਡਮ ਸੁਨੈਨਾ ਗਿੱਧਾ ਗਰੁੱਪ ਬੰਗਾ ਵਲੋਂ ਸੱਭਿਆਚਾਰਕ ਬੋਲੀਆਂ ਅਤੇ ਗੀਤ ਸੁਣਾਏ ਗਏ ਅਤੇ ਮੁਟਿਆਰਾਂ ਨਾਲ ਭੰਗੜਾ ਅਤੇ ਗਿੱਧਾ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ੍ਹ ਲਾਏ। ਮੈਡਮ ਹਰਜੋਤ ਕੌਰ ਲੋਹਟੀਆ ਅਤੇ ਮੋਨੀਕਾ ਵਾਲੀਆ ਵਲੋਂ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਲਵਜੀਤ ਰਾਏ ਤੇ ਰੋਬਿਨ ਰਾਏ ਅਤੇ ਡ੍ਰੀਮਜ਼ ਲੁੱਕ ਸਲੂਨ ਵਲੋਂ ਸਾਰੇ ਹੀ ਮੈਂਬਰਾਂ ਨੂੰ ਯਾਦਗਾਰੀ ਗਿਫਟ ਵੰਡੇ ਗਏ। ਰੋਹਿਤ ਚੋਪੜਾ ਵਲੋਂ ਸਾਰੇ ਹੀ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ। ਜ਼ੋਨ ਚੇਅਰਪਰਸਨ ਮੀਨੂੰ ਭੁੱਟਾ ਵਲੋਂ ਅਪਣੀਆਂ ਸਹੇਲੀਆਂ ਦੇ ਗਰੁੱਪ ਨਾਲ ਮਿਲ ਕੇ ਗਿੱਧਾ-ਭੰਗੜਾ ਪਾਇਆ ਗਿਆ ਤੇ ਸਾਰੇ ਮੈਂਬਰਾਂ ਵਲੋਂ ਵੱਖ-ਵੱਖ ਭੰਗੜਾ, ਗਿੱਧਾ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਦੇ ਦੌਰਾਨ ਲਾਇਨਜ਼ ਕਲੱਬ ਬੰਗਾ ਸਿਮਰਨ ਤੇ ਲੀਓ ਕਲੱਬ ਬੰਗਾ ਗੁਰਸਿਮਰਨ ਵਲੋਂ ਸਾਰੇ ਹੀ ਮਹਿਮਾਨਾਂ ਦਾ ਫੁਲਕਾਰੀਆਂ ਤੇ ਵਿਸ਼ੇਸ਼ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਮੁੱਖ ਮਹਿਮਾਨ ਮੈਡਮ ਹਰਜੋਤ ਕੌਰ ਲੋਹਟੀਆ ਵਲੋਂ ਮੈਡਮ ਹਰਮਨ ਕੌਰ ਮਾਨ ਨੂੰ ਮਿਸ ਤੀਜ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਤੀਆਂ ਦੇ ਪ੍ਰੋਗਰਾਮ ਦੌਰਾਨ ਦੀਕਸ਼ਾ ਮੱਕੜ ਤੇ ਪ੍ਰੀਆ ਚੋਪੜਾ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨੂੰ ਬਾਖੂਬੀ ਸ਼ਾਇਰਾਨਾ ਤਰੀਕੇ ਨਾਲ ਨਿਭਾਇਆ ਗਿਆ।
ਪਿਛਲੀ ਖ਼ਬਰ ਰੁੱਖ ਲਗਾਓ, ਧਰਤੀ ਬਚਾਓ ਮੁਹਿੰਮ ਤਹਿਤ ਭਾਰਟਾ ’ਚ ਲਗਾਏ ਅੰਬ ਤੇ ਨਿੰਮ ਦੇ ਬੂਟੇ ਅਗਲੀ ਖ਼ਬਰ ਧਾਰਮਿਕ ਪ੍ਰੀਖਿਆ ’ਚੋਂ ਅਕਾਲ ਅਕੈਡਮੀ ਗੋਬਿੰਦਪੁਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।