ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਦਾ ਪਿੰਡ ਨਵਾਂਗਰਾਂ ਵਿਖੇ ਸਨਮਾਨ
ਪੋਜੇਵਾਲ ਸਰਾਂ, 11 ਅਗਸਤ (ਨਵਾਂਗਰਾਈਂ) - ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਉਹ ਕਰ ਵਿਖਾਇਆ ਹੈ ਜੋ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਪੰਜਾਬ ਨੇ ਪਿੰਡ ਨਵਾਂਗਰਾਂ ਵਿਖੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਸਮੇਂ ਕੀਤਾ।
ਪੋਜੇਵਾਲ ਸਰਾਂ, 11 ਅਗਸਤ (ਨਵਾਂਗਰਾਈਂ) - ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਉਹ ਕਰ ਵਿਖਾਇਆ ਹੈ ਜੋ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਪੰਜਾਬ ਨੇ ਪਿੰਡ ਨਵਾਂਗਰਾਂ ਵਿਖੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਸਮੇਂ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ 95 ਫੀਸਦੀ ਘਰਾਂ ਵਿੱਚ ਬਿਜਲੀ ਦੇ ਬਿੱਲ ਨਹੀਂ ਆ ਰਹੇ। ਇਸ ਇਲਾਕੇ ਦੇ ਕਿਸਾਨਾਂ ਨੂੰ ਕੰਢੀ ਨਹਿਰ ਦਾ ਪਾਣੀ ਮਿਲਣ ਲੱਗ ਪਿਆ ਹੈ ਜਦਕਿ ਕਈ ਦਹਾਕਿਆ ਤੋਂ ਕੰਢੀ ਨਹਿਰ ਬਣ ਰਹੀ ਸੀ ਪਰ ਕਿਸੇ ਵੀ ਸਰਕਾਰ ਨੇ ਕੰਢੀ ਨਹਿਰ ਵੱਲ ਧਿਆਨ ਨਹੀਂ ਦਿੱਤਾ। ਹੁਣ ਭਗਵੰਤ ਮਾਨ ਦੀ ਸਰਕਾਰ ਨੇ ਕੰਢੀ ਦੇ ਬਲਾਚੌਰ ਹਲਕੇ ਦੇ ਲੋਕਾਂ ਨੂੰ ਕੰਢੀ ਨਹਿਰ ਦਾ ਪਾਣੀ ਚਾਲੂ ਕਰਵਾ ਦਿੱਤਾ ਹੈ ਜੋ ਕਿ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ਤੋਂ ਇਲਾਵਾ ਹਲਕੇ ਅੰਦਰ ਔਰਤਾਂ ‘ਮਾਵਾਂ ਧੀਆਂ ਦਾ ਸਤਿਕਾਰ ਯੋਜਨਾ’ ਤਹਿਤ ਪ੍ਰਤੀ ਮਹੀਨਾ 1000/- ਅਤੇ 1500/- ਰੁਪਏ ਆਉਣੇ ਸ਼ੁਰੂ ਹੋ ਗਏ ਹਨ। 50 ਸਾਲ ਤੋਂ ਵੱਧ ਉਮਰ ਵਾਲ਼ਿਆਂ ਨੂੰ ਮੱੁਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਫ਼ਤ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹ ਇਲਾਕੇ ਦੀ ਹਰ ਸਮੱਸਿਆ ਦੇ ਹੱਲ ਲਈ ਹਰ ਵੇਲੇ ਲੋਕਾਂ ਲਈ ਹਾਜ਼ਰ ਹਨ। ਇਸ ਮੌਕੇ ਨਗਰ ਨਿਵਾਸੀਆਂ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਪਿੰਡ ਦੇ ਸਰਪੰਚ ਕਮਲਜੀਤ ਭਾਟੀਆ ਵਲੋਂ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਦੱਸੀਆ। ਇਸ ਮੌਕੇ ਮੇਹਰ ਚੰਦ ਹੱਕਲਾ ਸਾਬਕਾ ਸਰਪੰਚ, ਕਮਲਜੀਤ ਲਾਡੀ ਸਰਪੰਚ, ਮਾਸਟਰ ਸੁਰਜੀਤ ਸਿੰਘ ਹੱਕਲਾ, ਮਾਸਟਰ ਖੁਸ਼ਬੀਰ ਚੰਦ ਭਾਟੀਆ, ਪ੍ਰੇਮ ਚੰਦ ਚਾਂਦਪੁਰ ਰੁੜਕੀ, ਸੁਖਦੇਵ ਸਿੰਘ ਨੰਬਰਦਾਰ, ਜਗਦੀਸ਼ ਰਾਏ ਸਟੇਟ ਮੈਂਬਰ, ਪਰਵੀਨ ਕੁਮਾਰ, ਰਾਕੇਸ਼ ਕੁਮਾਰ, ਜੀਤ ਕੁਮਾਰ ਪੰਚ, ਕੈਪਟਨ ਕੁਲਦੀਪ ਸਿੰਘ ਕੱਲੇਵਾਲ, ਵਰਿੰਦਰ ਕੁਮਾਰ ਰਿਟਾ. ਲੈਕਚਰਾਰ, ਪ੍ਰਿੰਸੀਪਲ ਰਾਮ ਦਾਸ, ਬਹਾਦਰ ਸਿੰਘ, ਮਨੋਹਰ ਲਾਲ ਸਟੈਨੋ, ਰਾਮ ਸਰੂਪ ਭੂੰਬਲਾ, ਡਾ. ਸ਼ਾਂਤੀ ਬੱਸੀ, ਮਾਸਟਰ ਸੁਰਜੀਤ ਸਿੰਘ ਹੱਕਲਾ, ਸੁਰਜੀਤ ਕੁਮਾਰ ਉਪਰੇਟਰ, ਕ੍ਰਿਸ਼ਨ ਲਾਲ ਪੰਚ, ਰਾਮ ਸਰੂਪ ਭਾਟੀਆ ਰਿਟਾ.ਡੀ.ਐਸ.ਪੀ, ਸੂਬੇਦਾਰ ਹਰੀ ਸਿੰਘ, ਸੋਹਣ ਲਾਲ ਸੇਠੀ, ਹਰਮੇਸ਼ ਲਾਲ ਥਾਣੇਦਾਰ, ਮਾਸਟਰ ਦਵਿੰਦਰ ਪਾਲ ਭਾਟੀਆ ਆਦਿ ਵੀ ਹਾਜਰ ਸਨ।