12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ, 11 ਅਗਸਤ (ਹਰਮਿੰਦਰ ਸਿੰਘ ਪਿੰਟੂ) - ਪੰਜਾਬ ਰੋਡਵੇਜ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਸੁਰਿੰਦਰ ਸਿੰਘ ਪ੍ਰਧਾਨ, ਰਾਵਲ ਸਿੰਘ ਸੂਬਾ ਕਮੇਟੀ ਮੈਂਬਰ, ਅਜੀਤ ਸਿੰਘ ਮੀਤ ਪ੍ਰਧਾਨ, ਗੁਲਸ਼ਨ ਕੁਮਾਰ ਜਨਰਲ ਸਕੱਤਰ, ਨਿਰਮਲ ਸਿੰਘ, ਕਮਲਦੇਵ ਮੀਤ ਮੀਤ ਪ੍ਰਧਾਨ, ਜੋਗਿੰਦਰ ਸਿੰਘ, ਹਰਪਾਲ ਸਿੰਘ ਦਫਤਰੀ ਸਕੱਤਰ, ਸ਼ਿੰਗਾਰਾ ਸਿੰਘ ਕੈਸ਼ੀਅਰ, ਤਰਸੇਮ ਲਾਲ ਸਹਾਇਕ ਕੈਸ਼ੀਅਰ, ਮੇਜਰ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਕਸ਼ਮੀਰੀ ਲਾਲ, ਸਰੂਪ ਚੰਦ, ਅਵਤਾਰ ਸਿੰਘ, ਜਰਨੈਲ ਸਿੰਘ, ਮਹਿੰਦਰ ਪਾਲ, ਗੁਰਬਚਨ ਸਿੰਘ, ਸੰਤੋਖ ਸਿੰਘ, ਅਮਰੀਕ ਸਿੰਘ, ਮੱਖਣ ਸਿੰਘ, ਅਸ਼ਵਨੀ ਕੁਮਾਰ, ਹਰਮੇਸ਼ ਸਿੰਘ, ਮਹਿੰਦਰ ਪਾਲ ਪੁਸ਼ਪਿੰਦਰ ਕੁਮਾਰ, ਮੇਜਰ ਸਿੰਘ, ਰਛਪਾਲ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀ ਸ਼ਾਮਲ ਹੋਏ।

ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਉਪੰਰਤ ਸਾਥੀ ਆਗੂ। ਤਸਵੀਰ : ਹਰਮਿੰਦਰ ਸਿੰਘ ਪਿੰਟੂ 12-08-2026
ਨਵਾਂਸ਼ਹਿਰ, 11 ਅਗਸਤ (ਹਰਮਿੰਦਰ ਸਿੰਘ ਪਿੰਟੂ) - ਪੰਜਾਬ ਰੋਡਵੇਜ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਸੁਰਿੰਦਰ ਸਿੰਘ ਪ੍ਰਧਾਨ, ਰਾਵਲ ਸਿੰਘ ਸੂਬਾ ਕਮੇਟੀ ਮੈਂਬਰ, ਅਜੀਤ ਸਿੰਘ ਮੀਤ ਪ੍ਰਧਾਨ, ਗੁਲਸ਼ਨ ਕੁਮਾਰ ਜਨਰਲ ਸਕੱਤਰ, ਨਿਰਮਲ ਸਿੰਘ, ਕਮਲਦੇਵ ਮੀਤ ਮੀਤ ਪ੍ਰਧਾਨ, ਜੋਗਿੰਦਰ ਸਿੰਘ, ਹਰਪਾਲ ਸਿੰਘ ਦਫਤਰੀ ਸਕੱਤਰ, ਸ਼ਿੰਗਾਰਾ ਸਿੰਘ ਕੈਸ਼ੀਅਰ, ਤਰਸੇਮ ਲਾਲ ਸਹਾਇਕ ਕੈਸ਼ੀਅਰ, ਮੇਜਰ ਸਿੰਘ, ਪਰਮਜੀਤ ਸਿੰਘ, ਅਜੀਤ ਸਿੰਘ, ਕਸ਼ਮੀਰੀ ਲਾਲ, ਸਰੂਪ ਚੰਦ, ਅਵਤਾਰ ਸਿੰਘ, ਜਰਨੈਲ ਸਿੰਘ, ਮਹਿੰਦਰ ਪਾਲ, ਗੁਰਬਚਨ ਸਿੰਘ, ਸੰਤੋਖ ਸਿੰਘ, ਅਮਰੀਕ ਸਿੰਘ, ਮੱਖਣ ਸਿੰਘ, ਅਸ਼ਵਨੀ ਕੁਮਾਰ, ਹਰਮੇਸ਼ ਸਿੰਘ, ਮਹਿੰਦਰ ਪਾਲ ਪੁਸ਼ਪਿੰਦਰ ਕੁਮਾਰ, ਮੇਜਰ ਸਿੰਘ, ਰਛਪਾਲ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ’ਚ ਪੈਨਸ਼ਨਰ ਸਾਥੀ ਸ਼ਾਮਲ ਹੋਏ। ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੀ.ਏ ਬਾਰੇ ਜੋ ਇਤਿਹਾਸਕ ਫੈਸਲਾ ਹਾਈਕੋਰਟ ਵਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤਾ ਹੈ, ਸਰਕਾਰ ਹਰ ਹੀਲੇ ਇਸ ਫੈਸਲੇ ਨੂੰ ਲਾਗੂ ਕਰਨਾ ਪਵੇਗਾ। ਸਰਕਾਰ ਦੇ ਇਸ ਫੈਸਲੇ ਵਿਰੁੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਬਹੁਤ ਰੋਸ ਹੈ। 7 ਅਗਸਤ ਨੂੰ ਚੰਡੀਗੜ੍ਹ ਸੈਕਟਰ 39 ਦਾਣਾ ਮੰਡੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਇਤਿਹਾਸਕ ਰੈਲੀ ਹੋਈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸ਼ਾਮਲ ਹੋਏ। ਮੀਟਿੰਗ ਵਿੱਚ ਸਾਥੀ ਧਰਮਵੀਰ ਦੇ ਮਾਤਾ ਜੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ’ਤੇ ਦੁੱਖ ਦਾ ਪਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 07 ਅਗਸਤ ਨੂੰ ਚੰਡੀਗੜ੍ਹ ਦੀ ਰੈਲੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਕੀਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾਰਾਂ ਮਾਰ ਕੇ ਤਾਕਤ ਦੀ ਦੁਰ- ਵਰਤੋਂ ਕੀਤੀ ਉਸ ਦੀ ਸਖ਼ਤ ਨਿਖੇਧੀ ਕੀਤੀ। 1 ਜਨਵਰੀ 2016 ਤੋਂ ਜੋ ਛੇਵੇਂ ਪੇਅ ਕਮਿਸ਼ਨ ਦਾ ਏਰੀਅਰ ਅਪਰੇਲ 2026 ਤੋਂ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਣਾ ਸੀ , ਉਹ ਅਗਸਤ ਮਹੀਨੇ ਤੱਕ ਵੀ ਨਹੀਂ ਪਿਆ। ਇਸ ਬਾਰੇ ਜਨਰਲ ਮੈਨੇਜਰ ਨੂੰ ਲਿਖਤੀ ਤੌਰ ’ਤੇ ਦਿੱਤਾ, ਜਿਸ ਵਿੱਚ ਮੰਗ ਕੀਤੀ ਹੈ ਕਿ ਜੇਕਰ ਇਕ ਹਫਤੇ ਵਿੱਚ ਏਰੀਅਰ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਨਾ ਪਾਇਆ ਗਿਆ ਤਾਂ ਅਗਲੇ ਹਫਤੇ ਪੈਨਸ਼ਨਰ ਸ਼ੰਘਰਸ਼ ਲਈ ਮਜਬੂਰ ਹੋਣਗੇ। ਪੈਨਸ਼ਨਰਾਂ ਦੇ ਦਫ਼ਤਰ ਨਾਲ ਸਬੰਧਤ ਹੋਰ ਮਸਲਿਆਂ ਨੂੰ ਵੀ ਜਲਦੀ ਹਲ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਭਲਾਈ ਬੋਰਡ ਦਾ ਪਿੰਡ ਨਵਾਂਗਰਾਂ ਵਿਖੇ ਸਨਮਾਨ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।