14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਤੀਆਂ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਮਨਾਇਆ

ਔੜ/ਝਿੰਗੜਾਂ, 13 ਅਗਸਤ (ਕੁਲਦੀਪ ਸਿੰਘ ਝਿੰਗੜ) - ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ. ਬੀ.

ਅਜੀਤ ਡੈਸਕ 14-08-2026
ਔੜ/ਝਿੰਗੜਾਂ, 13 ਅਗਸਤ (ਕੁਲਦੀਪ ਸਿੰਘ ਝਿੰਗੜ) - ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੀ.ਬੀ.ਐਸ.ਈ. ਝਿੰਗੜਾਂ ਵਿਖੇ ਤੀਆਂ ਦਾ ਤਿਉਹਾਰ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲੀ ਬੱਚਿਆਂ ਨੇ ਪੰਜਾਬੀ ਸੱਭਿਆਚਾਰ, ਲੋਕ ਬੋਲੀਆਂ ਗਿੱਧਾ ਭੰਗੜਾ, ਸਕਿੱਟਾਂ ਪੇਸ਼ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਬੱਚਿਆਂ ਦੇ ਕਰਵਾਏ ਵੱਖ-ਵੱਖ ਸੱਭਿਆਚਾਰਕ ਮੁਕਾਬਲੇ ’ਚ ਮਿਸ ਤੀਜ ਭਵਨਜੋਤ ਪੰਜਾਬੀ ਪਹਿਰਾਵੇ ’ਚ, ਰਾਜਵਿੰਦਰ ਕੌਰ ਪੰਜਾਬੀ ਸੂਟ ’ਚ, ਮਨਕੀਰਤ ਕੌਰ ਗਿੱਧੇ ’ਚ, ਦ੍ਰਿਸ਼ਟੀ ਲੋਕ ਨਾਚ ’ਚ ਦੀਵਾਨਸ਼ੀ, ਪੰਜਾਬੀ ਪਹਿਰਾਵੇ ’ਚ ਅਜੀਤ ਸਿੰਘ, ਸਹਿਜ ਧਰਮ ਜੋਤ ਤੇ ਪ੍ਰਭੂ ਪ੍ਰੀਤ ਸਿੰਘ ਜੇਤੂ ਰਹੇ। ਮੈਨੇਜਰ ਕਮਲਜੀਤ ਸਿੰਘ ਗਰਚਾ, ਅਧਿਆ ਪਕਾ ਮੇਹਰ ਕੌਰ, ਕੋਮਲ, ਮਨਪ੍ਰੀਤ ਕੌਰ, ਮੇਨਕਾ ਰਾਣੀ, ਇਕਬਾਲ ਕੌਰ ਆਦਿ ਨੇ ਬੱਚਿਆਂ ਨੂੰ ਆਪਣੀ ਅਮੀਰ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਨਾਲ ਜੁੜਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਅੰਤ ਵਿੱਚ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਸੀਂ ਪੰਜਾਬ ਦੇ ਪਿਆਰੇ ਤੇ ਰੰਗ ਰੰਗੀਲੇ ਤਿਉਹਾਰ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਤੀਆਂ ਦੇ ਤਿਉਹਾਰ ਬਾਰੇ ਆਪਣੇ ਵਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਟਾਫ਼ ਤੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਜੇ ਸ਼ਰਮਾ, ਨਰਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਜਸਕਰਨ ਸਿੰਘ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਸੀਮਾ ਰਾਣੀ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀਰ ਬਾਬਾ ਦੁੱਲੋ ਤਾਰ ਸ਼ਾਹ ਦਾ ਸਾਲਾਨਾ ਮੇਲਾ 20 ਨੂੰ ਅਗਲੀ ਖ਼ਬਰ ਡਾ. ਸੁੱਖੀ ਵਲੋਂ ਕਮਿਊਨਿਟੀ ਹਾਲ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।