19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਲਾਚੌਰ ਵਿਖੇ ਅਜੇ ਮੰਗੂਪੁਰ ਦੀ ਅਗਵਾਈ ਹੇਠ ਬਹੁਗਿਣਤੀ ਪਰਿਵਾਰ ਕਾਂਗਰਸ ਪਾਰਟੀ ’ਚ ਹੋਏ ਸ਼ਾਮਿਲ

ਬਲਾਚੌਰ, 18 ਅਗਸਤ (ਨਰੇਸ਼ ਧੌਲ) - ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਦੀ ਅਗਵਾਈ ਹੇਠ ਸ਼ਹਿਰ ਬਲਾਚੌਰ ਦੇ ਵਾਰਡ ਨੰ-13 ਗੁਰਜਿੰਦਰ ਸੈਣੀ ਦੇ ਗ੍ਰਹਿ ਵਿਖੇ ਕੀਤੇ ਗਏ ਸਮਾਗਮ ਦੌਰਾਨ ਭੁਪਿੰਦਰ ਪਾਲ, ਗੁਰਪ੍ਰੀਤ ਸਿੰਘ, ਵੇਦ ਪ੍ਰਕਾਸ਼, ਸ਼ਾਮ ਸੁੰਦਰ, ਪਰਵੀਨ ਕੁਮਾਰ, ਮਦਨ ਚੌਹਾਨ, ਗੁਰਚਰਨ, ਸੁਰਿੰਦਰ ਕੁਮਾਰ, ਪ੍ਰਵੀਨਾ, ਵੰਦਨਾ, ਸੋਨੀਆ, ਮਮਤਾ, ਸੱਤਿਆ ਦੇਵੀ, ਬਿਆਸੋ ਦੇਵੀ, ਅੰਜੁ ਦੇਵੀ, ਭੁਪਿੰਦਰ ਕੌਰ, ਰਮਨ, ਸੰਤੋਸ਼ ਕੁਮਾਰੀ, ਦਿਕਸ਼ਾ, ਰਾਕੇਸ਼ ਰਾਣੀ, ਪ੍ਰਿਯਾ ਅਤੇ ਮਦਨ ਫੌਜੀ ਆਦਿ ਵੱਖ-ਵੱਖ ਪਾਰਟੀਆਂ ਨੂੰ ਛੱਡ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੇ ਨਾਲ ਉਨ੍ਹਾਂ ਦੇ ਸਾਥੀਆਂ ਰਾਜਿੰਦਰ ਸਿੰਘ ਸ਼ਿੰਦੀ, ਨਰੇਸ਼ ਕੁਮਾਰ ਕੌਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਸੋਮਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ, ਪਾਨੀ ਕੁਮਾਰ ਕੌਂਸਲਰ, ਦਿਨੇਸ਼ ਕੁਮਾਰ, ਪਰਮਜੀਤ ਕੈਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਾਕੇਸ਼ ਰਾਣੀ ਜਨਰਲ ਸਕੱਤਰ ਡੀ.

ਅਜੀਤ ਡੈਸਕ 19-08-2026
ਬਲਾਚੌਰ, 18 ਅਗਸਤ (ਨਰੇਸ਼ ਧੌਲ) - ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਦੀ ਅਗਵਾਈ ਹੇਠ ਸ਼ਹਿਰ ਬਲਾਚੌਰ ਦੇ ਵਾਰਡ ਨੰ-13 ਗੁਰਜਿੰਦਰ ਸੈਣੀ ਦੇ ਗ੍ਰਹਿ ਵਿਖੇ ਕੀਤੇ ਗਏ ਸਮਾਗਮ ਦੌਰਾਨ ਭੁਪਿੰਦਰ ਪਾਲ, ਗੁਰਪ੍ਰੀਤ ਸਿੰਘ, ਵੇਦ ਪ੍ਰਕਾਸ਼, ਸ਼ਾਮ ਸੁੰਦਰ, ਪਰਵੀਨ ਕੁਮਾਰ, ਮਦਨ ਚੌਹਾਨ, ਗੁਰਚਰਨ, ਸੁਰਿੰਦਰ ਕੁਮਾਰ, ਪ੍ਰਵੀਨਾ, ਵੰਦਨਾ, ਸੋਨੀਆ, ਮਮਤਾ, ਸੱਤਿਆ ਦੇਵੀ, ਬਿਆਸੋ ਦੇਵੀ, ਅੰਜੁ ਦੇਵੀ, ਭੁਪਿੰਦਰ ਕੌਰ, ਰਮਨ, ਸੰਤੋਸ਼ ਕੁਮਾਰੀ, ਦਿਕਸ਼ਾ, ਰਾਕੇਸ਼ ਰਾਣੀ, ਪ੍ਰਿਯਾ ਅਤੇ ਮਦਨ ਫੌਜੀ ਆਦਿ ਵੱਖ-ਵੱਖ ਪਾਰਟੀਆਂ ਨੂੰ ਛੱਡ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਰਿਵਾਰ ਵਿੱਚ ਵਾਧਾ ਕਰਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੇ ਨਾਲ ਉਨ੍ਹਾਂ ਦੇ ਸਾਥੀਆਂ ਰਾਜਿੰਦਰ ਸਿੰਘ ਸ਼ਿੰਦੀ, ਨਰੇਸ਼ ਕੁਮਾਰ ਕੌਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਸੋਮਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ, ਪਾਨੀ ਕੁਮਾਰ ਕੌਂਸਲਰ, ਦਿਨੇਸ਼ ਕੁਮਾਰ, ਪਰਮਜੀਤ ਕੈਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਾਕੇਸ਼ ਰਾਣੀ ਜਨਰਲ ਸਕੱਤਰ ਡੀ. ਸੀ. ਸੀ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅਜੇ ਮੰਗੂਪੁਰ ਨੇ ਕਿਹਾ ਕਿ ਪਿਛਲੇ ਕੁੱਝ ਹੀ ਸਮੇਂ ਦੌਰਾਨ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਿਤਾਉਂਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਿਆ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ - ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਦੌਰਾਨ ਹੋਰ ਵੱਖ- ਵੱਖ ਆਗੂਆਂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਬਲਾਚੌਰ ਦੇ ਵਾਰਡ ਨੰਬਰ 13 ਵਿਖੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਦੀ ਅਗਵਾਈ ਹੇਠ ਬਹੁ ਗਿਣਤੀ ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਅਤੇ ਸ਼ਹਿਰ ਵਾਸੀਆਂ ਨਾਲ। ਤਸਵੀਰ : ਨਰੇਸ਼ ਧੌਲ
ਪਿਛਲੀ ਖ਼ਬਰ 2027 ਦੀਆਂ ਚੋਣਾਂ ਲਈ ਡੀ.ਪੀ.ਆਈ. ਤੇ ਅਕਾਲੀ ਦਲ ਦੀ ਹੋਈ ਵਿਸ਼ੇਸ਼ ਮੀਟਿੰਗ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਕਰਨ ਦਾ ਫੈਸਲਾ ਅਗਲੀ ਖ਼ਬਰ ਬੰਗਾ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਮੋਨਿਕਾ ਵਾਲੀਆ ਨੇ ਰਾਸ਼ਟਰੀ ਝੰਡਾ ਲਹਿਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।