20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਸਮੇਸ਼ ਗਰਲਜ਼ ਕਾਲਜ ਵਿਖੇ ਐਨ.ਸੀ.ਸੀ. ਕੈਡਟਾਂ ਦੀ ਚੋਣ ਪ੍ਰਕਿਰਿਆ ਹੋਈ ਮੁਕੰਮਲ

ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਹੀਆਂ ਹਨ ਉੱਥੇ ਸ਼ਖ਼ਸੀਅਤ ਨਿਰਮਾਣ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਕਾਲਜ ਪ੍ਰਿੰਸੀਪਲ ਡਾ.

ਅਜੀਤ ਡੈਸਕ 20-08-2026
ਮੁਕੇਰੀਆਂ, 19 ਅਗਸਤ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿਚ ਨਵੇਂ ਪ੍ਰਤੀਮਾਨ ਸਥਾਪਿਤ ਕਰ ਰਹੀਆਂ ਹਨ ਉੱਥੇ ਸ਼ਖ਼ਸੀਅਤ ਨਿਰਮਾਣ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ 12 ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖੇਡ ਵਿਭਾਗ ਦੇ ਮੁਖੀ ਤੇ ਐਨ.ਸੀ.ਸੀ. ਅਫ਼ਸਰ ਲੈਫ਼ਟੀਨੈਂਟ ਡਾ. ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਕੈਡਟਾਂ ਦੀ ਚੋਣ ਪ੍ਰਕਿਰਿਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਦਾਖਲਾ ਚੋਣ ਦਾ ਮੁੱਖ ਉਦੇਸ਼ ਕਾਲਜ ਦੀ ਐਨ.ਸੀ.ਸੀ. ਯੂਨਿਟ ਲਈ ਯੋਗ, ਸਮਰੱਥ ਤੇ ਉਤਸ਼ਾਹੀ ਵਿਦਿਆਰਥਣਾਂ ਦੀ ਚੋਣ ਕਰਨਾ ਸੀ। ਇਸ ਦੌਰਾਨ ਵਿਦਿਆਰਥਣਾਂ ਦੀ ਸਰੀਰਕ ਸਮਰੱਥਾ, ਤੰਦਰੁਸਤੀ, ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਲੀਡਰਸ਼ਿਪ ਗੁਣਾਂ ਦਾ ਮੁਲਾਂਕਣ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਸਰੀਰਕ ਨਿਰੀਖਣ ਰਾਹੀਂ ਉਮੀਦਵਾਰਾਂ ਦੀ ਸਰੀਰਕ ਕੁਸ਼ਲਤਾ ਤੇ ਤੰਦਰੁਸਤੀ ਨੂੰ ਜਾਂਚਿਆ ਗਿਆ। ਇਸ ਮੌਕੇ ਇਹ ਗੱਲ ਵੀ ਸਾਹਮਣੇ ਆਈ ਕਿ ਕਾਲਜ ਦੀਆਂ ਵਿਦਿਆਰਥਣਾਂ ਵਿਚ ਐਨ.ਸੀ.ਸੀ. ਸੈਨਾ ਤੇ ਰਾਸ਼ਟਰ ਸੇਵਾ ਪ੍ਰਤੀ ਰੁਝਾਨ ਲਗਾਤਾਰ ਵੱਧ ਰਿਹਾ ਹੈ। ਵੱਡੀ ਗਿਣਤੀ ਵਿਚ ਵਿਦਿਆਰਥਣਾਂ ਵਲੋਂ ਚੋਣ ਪ੍ਰਕਿਰਿਆ ਵਿਚ ਉਤਸ਼ਾਹ ਨਾਲ ਭਾਗ ਲੈਣਾ ਉਨ੍ਹਾਂ ਦੀ ਅਨੁਸ਼ਾਸਨ, ਸਾਹਸ, ਲੀਡਰਸ਼ਿਪ ਤੇ ਦੇਸ਼ ਸੇਵਾ ਪ੍ਰਤੀ ਵੱਧ ਰਹੀ ਰੁਚੀ ਦਾ ਪ੍ਰਮਾਣ ਹੈ। ਪੂਰੀ ਚੋਣ ਪ੍ਰਕਿਰਿਆ ਸੂਬੇਦਾਰ ਕੁਲਦੀਪ ਸਿੰਘ ਅਤੇ ਹਵਲਦਾਰ ਮਨਦੀਪ ਸਿੰਘ, 12 ਪੰਜਾਬ ਬਟਾਲੀਅਨ ਐਨ.ਸੀ.ਸੀ. ਦੀ ਨਿਗਰਾਨੀ ਹੇਠ ਸੁਚੱਜੇ ਢੰਗ ਨਾਲ ਸੰਪੰਨ ਹੋਈ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਰਵਿੰਦਰ ਸਿੰਘ ਚੱਕ ਤੇ ਸਮੂਹ ਟਰੱਸਟ ਮੈਂਬਰਾਂ ਨੇ ਐਨ.ਸੀ.ਸੀ. ਅਧਿਕਾਰੀਆਂ ਤੇ ਚੋਣ ਪ੍ਰਕਿਰਿਆ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪੈਨਸ਼ਨ ਕੋਈ ਖ਼ੈਰਾਤ ਨਹੀਂ, ਮੁਲਾਜ਼ਮਾਂ ਦਾ ਹੱਕ ਹੈ - ਆਗੂ ਕਿਹਾ , 23 ਅਗਸਤ ਨੂੰ ਸਤੌਜ ਵਿਖੇ ਐਨ . ਪੀ . ਐਸ . ਮੁਲਾਜ਼ਮਾਂ... ਅਗਲੀ ਖ਼ਬਰ ਐੱਸ . ਪੀ . ਐਨ . ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ’ ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।