22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪਿੰਡ ਭਰੋਮਜਾਰਾ ਤੋਂ ‘ਮੁਫ਼ਤ ਤੀਰਥ ਯਾਤਰਾ’ ਦੀ ਬੱਸ ਹੋਈ ਰਵਾਨਾ

ਬੰਗਾ, 21 ਅਗਸਤ (ਧਰਮਵੀਰ ਪਾਲ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ‘ਮੁਫ਼ਤ ਤੀਰਥ ਯਾਤਰਾ’ ਯੋਜਨਾ ਅਧੀਨ ਤੀਰਥ ਯਾਤਰਾ ਲਈ ਏ. ਸੀ.

ਅਜੀਤ ਡੈਸਕ 22-08-2026
ਬੰਗਾ, 21 ਅਗਸਤ (ਧਰਮਵੀਰ ਪਾਲ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ‘ਮੁਫ਼ਤ ਤੀਰਥ ਯਾਤਰਾ’ ਯੋਜਨਾ ਅਧੀਨ ਤੀਰਥ ਯਾਤਰਾ ਲਈ ਏ.ਸੀ. ਬਸ ਪਿੰਡ ਭਰੋਮਜਾਰਾ ਤੋਂ ਰਵਾਨਾ ਹੋਈ। ਇਸ ਬੱਸ ਨੂੰ ਡਾ. ਨਵਕਾਂਤ ਭਰੋਮਜਾਰਾ ਬਲਾਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਪੰਜਾਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਹ ਯਾਤਰਾ ਬਿਲਕੁਲ ਮੁਫਤ ਹੈ ਜਿਸ ਵਿੱਚ ਸ਼ਰਧਾਲੂਆਂ ਨੂੰ ਖਾਣ ਪੀਣ, ਰਹਿਣ ਦਾ ਖਾਸ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਸ਼ਰਧਾਲੂਆਂ ਨੂੰ ਮੁਫ਼ਤ ਏ.ਸੀ ਬੱਸ ਵਿੱਚ ਸਫਰ ਕਰਵਾਇਆ ਜਾਂਦਾ ਹੈ। ਇਹ ਯਾਤਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇਗੀ। ਉਪਰੰਤ ਇਹ ਯਾਤਰਾ ਹੋਰ ਧਾਰਮਿਕ ਸਥਾਨਾਂ ’ਤੇ ਹੁੰਦੀ ਹੋਈ ਅਟਾਰੀ ਬਾਰਡਰ ਦੇ ਪਰੇਡ ਵਿੱਚ ਵੀ ਹਿੱਸਾ ਲਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਸੁਰਿੰਦਰ ਪਾਲ ਸੁੰਡਾ, ਸਾਬਕਾ ਸਰਪੰਚ ਰਾਮ ਸਿੰਘ, ਫਤਿਹ ਸਿੰਘ, ਗਿਆਨ ਸਿੰਘ ਤਰਸੇਮ ਲਾਲ, ਪੰਚ ਸੁਨੀਤਾ ਦੇਵੀ, ਪੰਚ ਨੀਲਮ ਰਾਣੀ, ਬਿਹਾਰੀ ਲਾਲ, ਰਾਜਪਾਲ, ਪ੍ਰੇਮ ਚੰਦ, ਮਨੀ ਸੁਨਿਆਰਾ, ਹਰਪ੍ਰੀਤ ਸਿੰਘ, ਸ਼ਾਂਤੀ ਦੇਵੀ, ਛਿੰਨੋ, ਸ਼ੀਲਾ ਦੇਵੀ, ਊਧਮੀ, ਬਿਮਲਾ ਦੇਵੀ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚ ਗੁਰਦੀਪ ਸਿੰਘ ਛਦੌੜੀ ਨਹੀਂ ਰਹੇ ਅਗਲੀ ਖ਼ਬਰ ਮੌਜੂਦਾ ਸਰਕਾਰ ਖੰਡ ਦੇ ਭਾਅ ਨੂੰ ਤੁਰੰਤ ਘਟਾਉਣ ’ਚ ਪਹਿਲਕਦਮੀ ਕਰੇ - ਬੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।