23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੇਹਲੀ ਵਿਖੇ ਹਲਕਾ ਇੰਚਾਰਜ ਚੌਧਰੀ ਮੀਨਾ ਸੂੰਢ ਵਲੋਂ ਪਾਰਟੀ ਹਿੱਤ ਮੀਟਿੰਗ

ਬਹਿਰਾਮ, 22 ਅਗਸਤ (ਨਛੱਤਰ ਸਿੰਘ ਬਹਿਰਾਮ) - 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਹਰ ਬੂਥ-ਕਾਂਗਰਸ ਮਜ਼ਬੂਤ’ ਨਾਅਰੇ ਹੇਠ ਕਾਂਗਰਸ ਪਾਰਟੀ ਜਿੱਤ ਹਾਸਲ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਏਗੀ। ਇਹ ਸ਼ਬਦ ਚੌਧਰੀ ਮੀਨਾ ਸੂੰਢ ਹਲਕਾ ਇੰਚਾਰਜ ਨੇ ਸੀਨੀਅਰ ਕਾਂਗਰਸ ਆਗੂ ਅਮਨਦੀਪ ਅਮਨਾ ਮੇਹਲੀ ਦੇ ਗ੍ਰਹਿ ਵਿਖੇ ਆਖੇ।

ਅਜੀਤ ਡੈਸਕ 23-08-2026
ਬਹਿਰਾਮ, 22 ਅਗਸਤ (ਨਛੱਤਰ ਸਿੰਘ ਬਹਿਰਾਮ) - 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਹਰ ਬੂਥ-ਕਾਂਗਰਸ ਮਜ਼ਬੂਤ’ ਨਾਅਰੇ ਹੇਠ ਕਾਂਗਰਸ ਪਾਰਟੀ ਜਿੱਤ ਹਾਸਲ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਏਗੀ। ਇਹ ਸ਼ਬਦ ਚੌਧਰੀ ਮੀਨਾ ਸੂੰਢ ਹਲਕਾ ਇੰਚਾਰਜ ਨੇ ਸੀਨੀਅਰ ਕਾਂਗਰਸ ਆਗੂ ਅਮਨਦੀਪ ਅਮਨਾ ਮੇਹਲੀ ਦੇ ਗ੍ਰਹਿ ਵਿਖੇ ਆਖੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਇਸ ਸਰਕਾਰ ਦੇ ਕਾਰਜ ਕਾਲ ਦੌਰਾਨ ਰਿਸ਼ਵਤ ਖੋਰੀ, ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਬਹੁਤ ਵਾਧਾ ਹੋਇਆ ਹੈ। ਹਰ ਵਰਗ ਦੁਖੀ ਹੈ। ਸਰਕਾਰ ਖਿਲਾਫ ਨਿੱਤ ਦਿਹਾੜੇ ਜਾਮ, ਮੁਜਾਹਰੇ, ਪ੍ਰਦਰਸ਼ਨ ਹੋ ਰਹੇ ਹਨ। ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਮਹਾਂਵੀਰ ਪ੍ਰਧਾਨ ਕਾਂਗਰਸ ਕਮੇਟੀ ਮੇਹਲੀ, ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਅਮਨਦੀਪ ਸਿੰਘ ਅਮਨਾ ਮੇਹਲੀ, ਸੀਨੀਅਰ ਕਾਂਗਰਸ ਆਗੂ ਕੁਲਵੰਤ ਸਿੰਘ ਕਲੇਰਾਂ, ਬੀਬੀ ਗੁਰਸ਼ਰਨ ਕੌਰ ਪੰਚ, ਬੀਬੀ ਵਿਦਿਆ ਦੇਵੀ ਪੰਚ, ਬਲਿਹਾਰ ਸਿੰਘ, ਅਮਰਜੀਤ ਸਿੰਘ ਅੰਬਾ, ਜਸਪਾਲ ਸਿੰਘ ਬਸਰਾ ਸਾਬਕਾ ਪੰਚ, ਪਾਲੀ ਰਾਮ ਮੀਤ ਪ੍ਰਧਾਨ ਕਾਂਗਰਸ ਕਮੇਟੀ, ਬੀਬੀ ਜਸਵਿੰਦਰ ਕੌਰ ਪੰਚ, ਬੀਬੀ ਸੀਮਾ ਸ਼ਰਮਾ ਪੰਚ, ਠੇਕੇਦਾਰ ਮੱਖਣ ਲਾਲ ਪੀਪਾਰੰਗੀ, ਪਰਮਜੀਤ ਕਲਸੀ, ਬਲਵਿੰਦਰ ਸਿੰਘ ਚਾਹਲ, ਸੁੱਚਾ ਸਿੰਘ ਰੰਧਾਵਾ, ਸ਼ਤੀਸ਼ ਕੁਮਾਰ, ਸੁਰਜੀਤ ਲਾਲ, ਗੁਲਜਾਰੀ ਲਾਲ ਆਦਿ ਦੇ ਨਾਮ ਜ਼ਿਕਰਯੋਗ ਹਨ।
ਪਿਛਲੀ ਖ਼ਬਰ ਢਾਡੀ ਦੀਦਾਰ ਸਿੰਘ ਰਟੈਂਡਾ ਦੀ ਰਚਨਾ ਬਾਰੇ ਕਿਤਾਬ ‘ਪੀਰ ਮੁਰੀਦਾ ਪਿਰਹੜੀ’ ਨੂੰ ਢਾਡੀ ਨਛੱਤਰ ਸਿੰਘ ਨੇ ਕੀਤਾ ਜਾਰੀ ਅਗਲੀ ਖ਼ਬਰ ਗ੍ਰਾਮ ਪੰਚਾਇਤ ਰੈਲਮਾਜਰਾ ਨੇ ਸੈਂਟਰੀਐਂਟ ਫਾਰਮਾਸਿਊਟੀਕਲਸ ਦੀ ਮੋਬਾਈਲ ਮੈਡੀਕਲ ਟੀਮ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।