25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੰਦਰ ਬਾਬਾ ਖਜਾਨਾ ਨਾਮਸੌਤ ਪਿੰਡ ਸੋਇਤਾ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਮਨਾਇਆ

ਉਸਮਾਨਪੁਰ, 24 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਮੰਦਰ ਬਾਬਾ ਖਜ਼ਾਨਾ ਨਾਮਸੌਤ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਉਕਤ ਸਥਾਨ ’ਤੇ ਦੂਰੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ।

ਮੰਦਰ ਬਾਬਾ ਖਜ਼ਾਨਾ ਨਾਮਸੌਤ ਪਿੰਡ ਸੋਇਤਾ ਦੇ 36ਵੇਂ ਸਾਲਾਨਾ ਸੱਭਿਆਚਾਰਕ ਮੇਲੇ ਮੌਕੇ ਉੱਘੇ ਗਾਇਕ ਕਾਸ਼ੀ ਨਾਥ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਹਾਜ਼ਰ ਪਤਵੰਤੇ। ਤਸਵੀਰ : ਸੰਦੀਪ ਮਝੂਰ 25-08-2026
ਉਸਮਾਨਪੁਰ, 24 ਅਗਸਤ (ਸੰਦੀਪ ਮਝੂਰ) - ਪਿੰਡ ਸੋਇਤਾ ਸਥਿਤ ਮੰਦਰ ਬਾਬਾ ਖਜ਼ਾਨਾ ਨਾਮਸੌਤ ਦਾ 36ਵਾਂ ਸਾਲਾਨਾ ਸੱਭਿਆਚਾਰਕ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਅਤੇ ਗ੍ਰਾਮ ਪੰਚਾਇਤ ਪਿੰਡ ਸੋਇਤਾ ਦੇ ਸਹਿਯੋਗ ਨਾਲ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਉਕਤ ਸਥਾਨ ’ਤੇ ਦੂਰੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਬਲਬੀਰ ਸਿੰਘ ਸਰਪੰਚ ਸੰਗੋਵਾਲ ਅਤੇ ਨਿਰਮਲ ਸਿੰਘ ਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ ਆਮ ਆਦਮੀ ਪਾਰਟੀ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਨੂੰ ਮੇਲਾ ਕਰਵਾਉਣ ਲਈ ਵਧਾਈ ਭੇਟ ਕੀਤੀ। ਉਪਰੰਤ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱ ਚ ਪ੍ਰਸਿੱਧ ਗਾਇਕ ਕਾਸ਼ੀ ਨਾਥ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ। ਉਪਰੰਤ ਹੋਰ ਕਲਾਕਾਰਾਂ ਹਰਦੀਪ ਦੀਪਾ, ਕਮਲ ਪ੍ਰਿੰਸ, ਚਰਨਾ ਤੱਪੜ, ਰੌਕੀ. ਕੇ, ਹਰਮਨ ਨੀਲੋ, ਦੋਗਾਣਾ ਜੋੜੀ ਬੀ.ਕੇ. ਰਾਜੂ, ਸੋਨੀ ਸਰੋਆ ਤੇ ਗੁਰਮੇਜ਼ ਮਹਿੰਮੀ ਆਦਿ ਨੇ ਵੀ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਪ੍ਰਧਾਨ, ਮੁਲਖ਼ ਰਾਜ ਮੀਤ ਪ੍ਰਧਾਨ, ਸਰਵਣ ਸਿੰਘ ਭੋਲਾ ਚੇਅਰਮੈਨ, ਪਾਲਾ ਰਾਮ ਕੋਟ ਰਾਂਝਾ ਮੁੱਖ ਸਕੱਤਰ, ਸੰਦੀਪ ਕੁਮਾਰ ਸੋਇਤਾ ਖਜ਼ਾਨਚੀ, ਮੇਜਰ ਲਾਲ ਸੀਨੀਅਰ ਮੀਤ ਪ੍ਰਧਾਨ, ਗੁਰਮੇਲ ਸਿੰਘ ਸਹਾਇਕ ਚੇਅਰਮੈਨ, ਜਗਤਾਰ ਲਾਲ ਸਹਾਇਕ ਸਕੱਤਰ, ਬਹਾਦਰ ਸਿੰਘ ਪ੍ਰਿੰਸ ਸਹਾਇਕ ਖਜ਼ਾਨਚੀ, ਸ਼ਿੰਦਰ ਪਾਲ ਚਰਾਣ ਪ੍ਰੈੱਸ ਸਕੱਤਰ, ਭਜਨ ਸਿੰਘ ਜਥੇਬੰਦਕ ਸਕੱਤਰ, ਕਰਨੈਲ ਸਿੰਘ ਪ੍ਰਾਪੇਗੰਡਾ ਸਕੱਤਰ, ਸੱਤਪਾਲ ਸਿੰਘ ਗਰੀਸ, ਰਾਜ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 269 ਗ੍ਰਾਮ ਨਸ਼ੀਲੇ ਪਦਾਰਥ ਸਮੇਤ 1 ਕਾਬੂ ਅਗਲੀ ਖ਼ਬਰ ਪਿੰਡ ਦੁਪਾਲਪੁਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸ਼ਰਧਾਲੂਆਂ ਦੀ ਬੱਸ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।