ਡੀ.ਸੀ. ਨਵਾਂਸ਼ਹਿਰ ਨੂੰ ਨਾਜਾਇਜ਼ ਮਾਈਨਿੰਗ ਸੰਬੰਧੀ ਮਿਲੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ
ਨਵਾਂਸ਼ਹਿਰ, 31 ਅਗਸਤ (ਦੀਦਾਰ ਸਿੰਘ ਸ਼ੇਤਰਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਅਤੇ ਤਹਿਸੀਲ ਬਲਾਚੌਰ ਯੂਨਿਟ ਦੇ ਪ੍ਰਧਾਨ ਅਮਰਜੀਤ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਕਿਸਾਨ ਜਥੇਬੰਦੀ ਨੇ ਮੰਗ ਪੱਤਰ ਵਿੱਚ ਸਤਲੁਜ ਦਰਿਆ ਹੱਦ ਰਕਬਾ ਪਿੰਡ ਰਾਹੋਂ ਅਤੇ ਉਸ ਇਲਾਕੇ ਵਿੱਚ ਦਿਨ ਅਤੇ ਖਾ਼ਸ ਕਰਕੇ ਰਾਤ ਨੂੰ ਹੋ ਰਹੀ ਨਜਾਇਜ਼ ਮਾਈਨਿੰਗ ਤੇ ਦਰਿਆ ਸਤਲੁਜ ਦੇ ਧੂਸੀ ਬੰਨ੍ਹ ਨੂੰ ਪਹੁੰਚ ਰਹੇ ਨੁਕਸਾਨ ਨੂੰ ਰੋਕਣ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।
ਅਜੀਤ ਡੈਸਕ
01-09-2026