02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਟੈਕਸ ਦਾ ਪੈਸਾ ਧਾਰਮਿਕ ਯਾਤਰਾ ’ਤੇ ਨਹੀਂ ਸਿੱਖਿਆ, ਸਿਹਤ ਤੇ ਰੋਜ਼ਗਾਰ ’ਤੇ ਖਰਚੇ ਸਰਕਾਰ-ਚੌਹਾਨ

ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਧਾਰਮਿਕ ਸਮਾਗਮ, ਯਾਤਰਾਵਾਂ ’ਤੇ ਕੀਤਾ ਜਾਣ ਵਾਲਾ ਖਰਚ ਸੰਬੰਧਤ ਪਾਰਟੀ ਆਪਣੇ ਪਾਰਟੀ ਫੰਡ ’ਚੋਂ ਖਰਚੇ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਮੱਖਣ ਲਾਲ ਚੌਹਾਨ ਨੇ ਕੀਤਾ।

ਅਜੀਤ ਡੈਸਕ 02-09-2026
ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਧਾਰਮਿਕ ਸਮਾਗਮ, ਯਾਤਰਾਵਾਂ ’ਤੇ ਕੀਤਾ ਜਾਣ ਵਾਲਾ ਖਰਚ ਸੰਬੰਧਤ ਪਾਰਟੀ ਆਪਣੇ ਪਾਰਟੀ ਫੰਡ ’ਚੋਂ ਖਰਚੇ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਇੰਚਾਰਜ ਮੱਖਣ ਲਾਲ ਚੌਹਾਨ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਲੋਕ ਟੈਕਸ ਦੇ ਰੂਪ ਵਿਚ ਪੈਸਾ ਦੇਸ਼/ਸੂਬੇ ਦੇ ਵਿਕਾਸ ਲਈ ਦਿੰਦੇ ਹਨ ਪਰ ਪੰਜਾਬ ਦੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਵਿਕਾਸ ਲਈ ਮਿਲੇ ਪੈਸੇ ਦਾ ਸਿਆਸੀ ਲਾਭ ਲੈਣ ਲਈ ਧਾਰਮਿਕ ਯਾਤਰਾਵਾਂ ’ਤੇ ਖਰਚ ਕਰਕੇ ਪੰਜਾਬ ਦੇ ਖਜ਼ਾਨੇ ’ਤੇ ਬੋਝ ਪਾ ਰਹੀ ਹੈ ਜਦਕਿ ਸੰਵਿਧਾਨ ਵਿਚ ਧਰਮ ਹਰ ਵਿਆਕਤੀ/ਨਾਗਰਿਕ ਦਾ ਆਪਣਾ-ਆਪਣਾ ਵੱਖਰਾ ਵਿਸ਼ਾ ਹੈ। ਜੇਕਰ ਸਰਕਾਰ ਨੇ ਧਾਰਮਿਕ ਸਮਾਗਮ/ਯਾਤਰਾਵਾਂ ਕਰਵਾਉਣੀਆਂ ਹਨ ਤਾਂ ‘ਆਮ ਆਦਮੀ ਪਾਰਟੀ’ ਆਪਣੇ ਪਾਰਟੀ ਫੰਡ ਖਰਚ ਕੇ ਕਰਵਾਏ। ਮੈਂ ਸਭ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਜਿਹੜਾ ਪੈਸਾ ਵਿਕਾਸ ਲਈ ਲਿਆ ਜਾਂਦਾ ਹੈ ਉਸ ਪੈਸੇ ਨੂੰ ਸੂਬੇ ਦੇ ਵਿਕਾਸ ’ਤੇ ਹੀ ਲਗਾਇਆ ਜਾਵੇ। ਤਸਵੀਰ 01 ਨਵਾਂਸ਼ਹਿਰ 62
ਪਿਛਲੀ ਖ਼ਬਰ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਜ਼ ਸਕੀਮ ਅਧੀਨ ਗੜ੍ਹਪਧਾਣਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ ਜਲੰਧਰ ਤੇ ਲੁਧਿਆਣਾ ਵਲੋਂ ਜਿੱਤਾਂ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।