07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੇਵਾ ਮੁਕਤ ਹੋਏ ਏ. ਐਸ. ਆਈ. ਸੰਜੀਵ ਸ਼ਰਮਾ ਨੂੰ ਪੁਲਿਸ ਵਿਭਾਗ ਵਲੋਂ ਵਿਦਾਇਗੀ

ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਪੁਲਿਸ ਵਿਭਾਗ ਵਿਚ ਆਪਣੀਆਂ ਲੰਬੀਆਂ ਤੇ ਬੇਮਿਸਾਲ ਸੇਵਾਵਾਂ ਨਿਭਾਉਣ ਉਪਰੰਤ ਏ. ਐਸ.

ਅਜੀਤ ਡੈਸਕ 07-09-2026
ਕਾਠਗੜ੍ਹ, 6 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਪੁਲਿਸ ਵਿਭਾਗ ਵਿਚ ਆਪਣੀਆਂ ਲੰਬੀਆਂ ਤੇ ਬੇਮਿਸਾਲ ਸੇਵਾਵਾਂ ਨਿਭਾਉਣ ਉਪਰੰਤ ਏ. ਐਸ. ਆਈ. ਸੰਜੀਵ ਸ਼ਰਮਾ ਮੰਗਲਵਾਰ ਨੂੰ ਸੇਵਾ-ਮੁਕਤ ਹੋ ਗਏ। ਉਨ੍ਹਾਂ ਦੇ ਨਾਲ ਏ. ਐਸ. ਆਈ. ਤਰਸੇਮ ਸਿੰਘ ਤੇ ਓਮ ਪ੍ਰਕਾਸ਼ ਵੀ ਆਪਣੀ ਸਰਕਾਰੀ ਸੇਵਾ ਪੂਰੀ ਕਰਕੇ ਸੇਵਾਮੁਕਤ ਹੋਏ। ਇਸ ਮੌਕੇ ਪੁਲਿਸ ਵਿਭਾਗ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਨਿੱਘੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ। ਵਿਦਾਇਗੀ ਸਮਾਗਮ ਵਿਚ ਮੁੱਖ ਤੌਰ ’ਤੇ ਐਸ. ਪੀ. ਹੈੱਡਕੁਆਰਟਰ ਹਰਕੰਵਲ ਕੌਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਡੀ. ਐਸ. ਪੀ. ਸੁਰਿੰਦਰ ਚਾਂਦ ਸਮੇਤ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ। ਅਧਿਕਾਰੀਆਂ ਵਲੋਂ ਸੇਵਾ ਮੁਕਤ ਹੋਏ ਤਿੰਨਾਂ ਕਰਮਚਾਰੀਆਂ ਦੀ ਲੰਬੇ ਸਮੇਂ ਤੱਕ ਵਿਭਾਗ ਨੂੰ ਦਿੱਤੀ ਸੇਵਾ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਐਸ. ਪੀ. ਹੈੱਡਕੁਆਰਟਰ ਹਰਕੰਵਲ ਕੌਰ ਨੇ ਕਿਹਾ ਕਿ ਜਦੋਂ ਕੋਈ ਵੀ ਕਰਮਚਾਰੀ ਸਰਕਾਰੀ ਨੌਕਰੀ ’ਤੇ ਲੱਗਦਾ ਹੈ ਤਾਂ ਉਹ ਆਪਣੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਲੋਕਾਂ ਤੇ ਵਿਭਾਗ ਦੀ ਸੇਵਾ ਵਿਚ ਸਮਰਪਿਤ ਕਰ ਦਿੰਦਾ ਹੈ। ਇਨ੍ਹਾਂ ਕਰਮਚਾਰੀਆਂ ਵਲੋਂ ਵਿਭਾਗ ਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵਿਭਾਗ ਵੱਲੋਂ ਸੇਵਾਮੁਕਤ ਹੋਏ ਤਿੰਨਾਂ ਕਰਮਚਾਰੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਪਰੰਤ ਏ. ਐਸ. ਆਈ. ਸੰਜੀਵ ਸ਼ਰਮਾ ਦੇ ਘਰ ਵਿਖੇ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਵੀ ਪ੍ਰਬੰਧ ਕੀਤਾ, ਜਿਥੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਸਤਨਾਮ ਜਲਵਾਹਾ, ਸਾਬਕਾ ਚੇਅਰਮੈਨ ਯੋਜਨਾ ਬੋਰਡ ਸਤਨਾਮ ਜਲਾਲਪੁਰ, ਸਰਪੰਚ ਪਿੰਡ ਰੱਕੜਾ ਢਾਹਾਂ ਪ੍ਰੇਮ ਰੱਕੜ, ਸੁਨੀਲ ਦੱਤ, ਅਸ਼ਵਨੀ ਸ਼ਰਮਾ, ਸੰਦੀਪ ਜੋਸ਼ੀ ਸਮੇਤ ਹੋਰ ਪਤਵੰਤੇ ਤੇ ਸਨੇਹੀ ਮੌਜੂਦ ਸਨ। ਸਮਾਗਮ ਦੌਰਾਨ ਸੇਵਾਮੁਕਤ ਹੋਏ ਕਰਮਚਾਰੀਆਂ ਨਾਲ ਉਨ੍ਹਾਂ ਦੇ ਸਾਥੀਆਂ ਅਤੇ ਹਾਜ਼ਰੀਨ ਨੇ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਪਿਛਲੀ ਖ਼ਬਰ ਥੋਪੀਆ ਵਿਖੇ ਸਾਲਾਨਾ ਛਿੰਝ ਮੇਲਾ ਸ਼ਰਧਾ ਕਰਵਾਇਆ ਅਗਲੀ ਖ਼ਬਰ ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚੇ ਦੇ ਚੱਲ ਰਹੇ ਸੰਘਰਸ਼ ਦੀ ਏ. ਕੇ. ਐਮ. ਪੰਜਾਬ ਫੋਰਮ ਵਲੋਂ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।