07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਤਲੁਜ ਪਬਲਿਕ ਸਕੂਲ ਬੰਗਾ ਦੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਅਜੇ ਸ਼ਰਮਾ। ਰਾਜ ਪੱਧਰੀ ਖੇਡਾਂ ਵਿਚ ਸਤਲੁਜ ਪਬਲਿਕ ਸਕੂਲ ਬੰਗਾ ਦਾ ਸ਼ਾਨਦਾਰ ਪ੍ਰਦਰਸ਼ਨ

ਬੰਗਾ, 6 ਸਤੰਬਰ (ਧਰਮਵੀਰ ਪਾਲ)-ਪੰਜਾਬ ਵਿਚ ਰਾਜ ਪੱਧਰ ’ਤੇ ਹੋਈਆਂ ਖੇਡਾਂ ਵਿਚ ਸਤਲੁਜ ਪਬਲਿਕ ਸਕੂਲ ਬੰਗਾ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਿਲ ਕੀਤੇ। ਰੱਸਾਕਸ਼ੀ ਦੇ ਮੁਕਾਬਲੇ ਵਿਚ ਲੜਕੀਆਂ ਵਲੋਂ 17 ਸਾਲਾ ਤੇ 19 ਸਾਲਾ ਵਰਗ ਵਿੱਚ ਚਾਂਦੀ ਦੇ ਤਗਮੇ ਹਾਸਿਲ ਕੀਤੇ ਗਏ।

ਅਜੀਤ ਡੈਸਕ 07-09-2026
ਬੰਗਾ, 6 ਸਤੰਬਰ (ਧਰਮਵੀਰ ਪਾਲ)-ਪੰਜਾਬ ਵਿਚ ਰਾਜ ਪੱਧਰ ’ਤੇ ਹੋਈਆਂ ਖੇਡਾਂ ਵਿਚ ਸਤਲੁਜ ਪਬਲਿਕ ਸਕੂਲ ਬੰਗਾ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਿਲ ਕੀਤੇ। ਰੱਸਾਕਸ਼ੀ ਦੇ ਮੁਕਾਬਲੇ ਵਿਚ ਲੜਕੀਆਂ ਵਲੋਂ 17 ਸਾਲਾ ਤੇ 19 ਸਾਲਾ ਵਰਗ ਵਿੱਚ ਚਾਂਦੀ ਦੇ ਤਗਮੇ ਹਾਸਿਲ ਕੀਤੇ ਗਏ। 60 ਕਿੱਲੋ ਭਾਰ ਤੋਲਕ 17 ਸਾਲਾ ਵਰਗ ਵਿਚ ਗੁਰਲੀਨ ਕੌਰ ਵਲੋਂ ਸੋਨੇ ਦਾ ਤਗਮਾ ਹਾਸਿਲ ਕੀਤਾ ਤੇ ਸਟੇਟ ਪੱਧਰ ’ਤੇ ਹੋਣ ਵਾਲੀਆਂ ਖੇਡਾਂ ਵਿਚ ਆਪਣੀ ਜਗ੍ਹਾ ਬਣਾਈ। ਨਿਸ਼ਾਨੇਬਾਜ਼ੀ ਵਿਚ ਨਵਕੀਰਤ ਕੌਰ ਨੇ ਸ਼ਾਨਦਾਰ ਖੇਡ ਖੇਡਦੇ ਹੋਏ ਸੋਨ ਤਗਮਾ ਹਾਸਿਲ ਕੀਤਾ। ਫੁੱਟਬਾਲ ਵਿਚ ਚੁਣੇ ਗਏ ਖਿਡਾਰੀਆਂ ਵਲੋਂ ਫਾਈਨਲ ਦੇ ਆਖਰੀ ਰਾਊਂਡ ਵਿਚ ਪ੍ਰਵੇਸ਼ ਕੀਤਾ। ਫੁੱਟਬਾਲ 17 ਸਾਲਾਂ ਵਰਗ ਵਿਚ ਅਰਮਾਨ ਨੂੰ ਸਟੇਟ ਲਈ ਚੁਣਿਆ ਗਿਆ। 17 ਸਾਲਾ ਵਰਗ ਕੁਸ਼ਤੀਆਂ ਵਿਚ ਰਵਨੀਤ ਵਲੋਂ ਕਾਂਸੀ ਦਾ ਤਗਮਾ ਹਾਸਿਲ ਕੀਤਾ। ਉਪਰੋਕਤ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ 11 ਵਿਦਿਆਰਥੀ ਰਾਜ ਪੱਧਰੀ ਖੇਡਾਂ ਲਈ ਚੁਣੇ ਗਏ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂਨੀਆ ਤੇ ਮੈਡਮ ਅਮਰਪ੍ਰੀਤ ਕੌਰ ਵਲੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰ. ਅਜੈ ਸਰਮਾ ਦੁਆਰਾ ਵਿਦਿਆਰਥੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਇਸੇ ਤਰ੍ਹਾਂ ਮਿਹਨਤ ਕਰਕੇ ਉੱਚੇ ਮੁਕਾਮ ਹਾਸਿਲ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਸਹਾਇਕ ਕਮਿਸ਼ਨਰ ਜਰਨਲ ਰਮਨਜੀਤ ਟ੍ਰੇਨਿੰਗ ਕੈਂਪ ਦੌਰਾਨ ਅਧਿਕਾਰੀਆਂ ਨਾਲ। ਜ਼ਿਲ੍ਹੇ ’ਚ ਨਵੇਂ ਰਾਸ਼ਨ ਕਾਰਡ... ਅਗਲੀ ਖ਼ਬਰ ਥੋਪੀਆ ਵਿਖੇ ਸਾਲਾਨਾ ਛਿੰਝ ਮੇਲਾ ਸ਼ਰਧਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।