2027 ’ ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ-ਸੰਦੀਪ ਭਾਟੀਆ ਸੋਨੂੰ ਆਦੋਆਣਾ
ਕਾਠਗੜ੍ਹ, 10 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਪਿੰਡ ਦੋਭਾਲੀ ਮੰਡ ਵਿਖੇ ਹਰਦੀਪ ਚੌਧਰੀ ਟਕਾਰਲਾ ਤੇ ਸਮੁੱਚੇ ਨੰਬਰਦਾਰ ਪਰਿਵਾਰ ਦੇ ਗ੍ਰਹਿ ਵਿਖੇ ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਰਿੰਦਰ ਨਾਗਰ ਅਤੇ ਮਾਰਕੀਟ ਕਮੇਟੀ ਪੰਚਕੂਲਾ ਦੇ ਚੇਅਰਮੈਨ ਦੇਸਰਾਜ ਪੋਸਵਾਲ ਦੇ ਪਹੁੰਚਣ ’ ਤੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਭਾਟੀਆ ਸੋਨੂੰ ਆਦੋਆਣਾ ਤੇ ਸਮੁੱਚੇ ਇਲਾਕਾ ਨਿਵਾਸੀਆਂ ਵਲੋਂ ਸਵਾਗਤ ਕੀਤਾ। ਇਸ ਮੌਕੇ ਆਗੂਆਂ ਨੂੰ ਹਲਕਾ ਬਲਾਚੌਰ ਵਿਚ ਪਹੁੰਚਣ ’ਤੇ ਜੀ ਆਇਆਂ ਨੂੰ ਕਿਹਾ।
ਅਜੀਤ ਡੈਸਕ
11-09-2026