26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਖ਼ਾਲਸਾ ਕਾਲਜ ਵਿਖੇ ਟ੍ਰਿਪਲ ਆਈ ਸੁਸਾਇਟੀ ਨੇ ਵਿਸ਼ਵ ਓਜ਼ੋਨ ਦਿਵਸ ਮਨਾਇਆ

ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)-ਇਥੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਪਿ੍ੰ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਕਾਲਜ ਦੀ ਟ੍ਰਿਪਲ ਆਈ ਸੁਸਾਇਟੀ ਆਫ਼ ਸਾਇੰਸ ਸਟੂਡੈਂਟਸ ਵਲੋਂ ਸਾਲਾਨਾ ਸਮਾਗਮ ਕਰਵਾਉਂਦੇ ਹੋਏ ਵਿਸ਼ਵ ਓਜ਼ੋਨ ਦਿਵਸ ਮਨਾਇਆ।

ਸਨਿਚਰਵਾਰ, 1 ਅਗਸਤ, 2026 26-09-2026
ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)-ਇਥੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਪਿ੍ੰ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਕਾਲਜ ਦੀ ਟ੍ਰਿਪਲ ਆਈ ਸੁਸਾਇਟੀ ਆਫ਼ ਸਾਇੰਸ ਸਟੂਡੈਂਟਸ ਵਲੋਂ ਸਾਲਾਨਾ ਸਮਾਗਮ ਕਰਵਾਉਂਦੇ ਹੋਏ ਵਿਸ਼ਵ ਓਜ਼ੋਨ ਦਿਵਸ ਮਨਾਇਆ। ਸਮਾਗਮ ਦੀ ਆਰੰਭਤਾ ’ਤੇ ਡਾ. ਅਮਨਦੀਪ ਕੌਰ ਢਿੱਲੋਂ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਤੇ ਸੁਸਾਇਟੀ ਦੇ ਨਵੇਂ ਅਹੁਦੇਦਾਰਾਂ ਨਾਲ ਜਾਣ ਪਹਿਚਾਣ ਕਰਵਾਈ ਗਈ। ਇਸ ਮੌਕੇ ਜੀਵ ਵਿਗਿਆਨ ਵਿਭਾਗ ਵਲੋਂ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਓਜ਼ੋਨ ਪਰਤ ਦੀ ਸੁਰੱਖਿਆ ਅਤੇ ਵਾਤਾਵਰਣ ਦੀ ਸੰਭਾਲ ਸੰਬੰਧੀ ਵਿਚਾਰ ਪੇਸ਼ ਕੀਤੇ। ਭਾਸ਼ਨ ਮੁਕਾਬਲੇ ਵਿਚ ਐੱਮ. ਐੱਸ. ਸੀ. ਕੈਮਿਸਟਰੀ ਭਾਗ ਦੂਜਾ ਦੀ ਵਿਦਿਆਰਥਣ ਰਮਨਦੀਪ ਨੇ ਪਹਿਲਾ, ਬੀ. ਐੱਸ. ਸੀ. ਭਾਗ ਦੂਜਾ ਦੀ ਮਹਿਕ ਨੇ ਦੂਜਾ ਤੇ ਬੀ. ਐੱਸ. ਸੀ. ਭਾਗ ਪਹਿਲਾ ਦੀ ਜਸਮੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਬੀ. ਐੱਸ. ਸੀ. ਭਾਗ ਪਹਿਲਾ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪਹਿਲਾ, ਐੱਮ. ਐੱਸ. ਸੀ. ਕੈਮਿਸਟਰੀ ਭਾਗ ਪਹਿਲਾ ਦੀ ਵਿਦਿਆਰਥਣ ਸਿਮਰਨ ਕੌਰ ਅਤੇ ਐੱਮ. ਐੱਸ. ਸੀ. ਭਾਗ ਦੂਜਾ ਦੀ ਵਿਦਿਆਰਥਣ ਦੀਕਸ਼ਾ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਕੁਲਦੀਪ ਕੌਰ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਹਾਨੀਕਾਰਕ ਗੈਸਾਂ ਤੋਂ ਵਾਤਾਵਰਨ ਦੀ ਸੁਰੱਖਿਆ ਲਈ ਸਾਂਝੀ ਜ਼ਿੰਮੇਵਾਰੀ ਦੀ ਮਹੱਤਤਾ ’ਤੇ ਚਾਨਣਾ ਪਾਇਆ। ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ। ਸੁਸਾਇਟੀ ਦੀ ਜੁਆਇੰਟ ਸਕੱਤਰ ਦੀਕਸ਼ਾ ਨੇ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਕੀਤਾ। ਡਾ . ਮਨਬੀਰ ਕੌਰ ਮੁਖੀ ਜੀਵ ਵਿਗਿਆਨ ਵਿਭਾਗ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਮੁਕੇਸ਼ ਕੁਮਾਰ, ਡਾ. ਸੰਘਾ ਗੁਰਬਖ਼ਸ਼ ਕੌਰ, ਪ੍ਰੋ. ਦੀਪਿਕਾ, ਡਾ. ਪ੍ਰੀਤਇੰਦਰ ਸਿੰਘ ਅਤੇ ਸਟਾਫ਼ ਹਾਜ਼ਰ ਹੋਇਆ।
ਪਿਛਲੀ ਖ਼ਬਰ ਐਸ. ਪੀ. ਐਨ. ਕਾਲਜ ਵਿਚ ਵਿਗਿਆਨ ਆਧਾਰਿਤ ਰੌਚਕ ਮੈਜਿਕ ਸ਼ੋਅ ਦਾ ਆਯੋਜਨ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿਖੇ ਬਲਾਕ ਪੱਧਰੀ ਖੇਡਾਂ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।