11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਵੈਲਫੇਅਰ ਸੁਸਾਇਟੀ ਵਲੋਂ ਲਗਾਏ ਅੱਖਾਂ ਦੇ ਕੈਂਪ ’ਚ ਆਪ੍ਰੇਸ਼ਨ ਕਰਵਾਉਣ ਉਪਰੰਤ ਮਰੀਜ਼ਾਂ ਨੂੰ ਕੀਤਾ ਘਰੋ-ਘਰੀ ਰਵਾਨਾ

ਸੜੋਆ, 10 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਵਲੋਂ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਵ: ਮਾਈਕਲ ਚੰਦ ਰੱਲ੍ਹ ਪੁੱਤਰ ਰਾਮੇਸ਼ ਚੰਦ ਰੱਲ੍ਹ ਵਾਸੀ ਯੂ. ਐਸ.

ਅਜੀਤ ਡੈਸਕ 11-10-2026
ਸੜੋਆ, 10 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੁ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਵਲੋਂ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਸਵ: ਮਾਈਕਲ ਚੰਦ ਰੱਲ੍ਹ ਪੁੱਤਰ ਰਾਮੇਸ਼ ਚੰਦ ਰੱਲ੍ਹ ਵਾਸੀ ਯੂ. ਐਸ. ਏ. ਦੀ ਦੂਸਰੀ ਬਰਸੀ ‘ਤੇ ਲਗਾਏ ਲੈਨਜਾਂ ਵਾਲੇ ਕੈਂਪ ਉਪਰੰਤ ਆਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪ੍ਰੇਸ਼ਨ ਕਰਵਾਉਣ ਉਪਰੰਤ ਚੌਥੇ ਦਿਨ ਉਨ੍ਹਾਂ ਨੂੰ ਸੁਸਾਇਟੀ ਮੈਂਬਰਾਂ ਵਲੋਂ ਘਰੋ-ਘਰੀ ਰਵਾਨਾ ਕੀਤਾ। ਮਰੀਜ਼ਾਂ ਨੂੰ ਆਪਣੇ ਘਰਾਂ ਨੂੰ ਰਵਾਨਾ ਕਰਨ ਸਮੇਂ ਸੁਸਾਇਟੀ ਦੇ ਪ੍ਰਧਾਨ ਪ੍ਰੋ: ਵਰਿੰਦਰ ਕੁਮਾਰ ਬਛੌੜੀ ਤੇ ਲਾਲ ਸਿੰਘ ਮਾਨ ਮੈਨੇਜਰ ਸੇਵਾਮੁਕਤ ਨੇ ਦੱਸਿਆ ਕਿ ਸੁਸਾਇਟੀ ਵਲੋਂ ਇਹ ਕੈਂਪ ਪਿੰਡ ਮੰਗੂਪੁਰ ਵਿਖੇ ਲਗਾਇਆ ਗਿਆ ਸੀ, ਜਿਸ ਵਿਚ ਪਿੰਡ ਵਾਸੀਆ ਵਲੋਂ ਅਥਾਹ ਸਹਿਯੋਗ ਦਿੱਤਾ ਗਿਆ। ਕੈਂਪ ਵਿਚ ਮਰੀਜ਼ਾਂ ਨੂੰ ਚਾਰ ਦਿਨ ਸ਼ੰਕਰਾਂ ਆਈ ਹਸਪਤਾਲ ਲੁਧਿਆਣਾ ਵਿਖੇ ਰੱਖ ਕੇ ਆਪ੍ਰੇਸ਼ਨ ਕਰਵਾਉਣ ਉਪਰੰਤ, ਮਰੀਜ਼ਾਂ ਨੂੰ ਸੁਸਾਇਟੀ ਮੈਂਬਰਾਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਘਰੀ-ਘਰੀ ਰਵਾਨਾ ਕਰ ਦਿੱਤਾ। ਇਸ ਮੌਕੇ ਨਾਜਰ ਰਾਮ ਮਾਨ ਸਾਬਕਾ ਡੀ. ਈ. ਓ., ਪ੍ਰਿਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ ਮੈਨੇਜਰ, ਮਹਿੰਦਰ ਚੰਦ ਪੋਜੇਵਾਲ, ਕੈਪਟਨ ਤਰਸੇਮ ਸਿੰਘ ਖੁਰਦਾ, ਰਾਜ ਕੁਮਾਰ ਮਾਲੇਵਾਲ, ਰਜਿੰਦਰ ਕੁਮਾਰ ਨਵਾਸ਼ਹਿਰ, ਗੁਰਦਿਆਲ ਸਿੰਘ ਮਾਨ, ਸੋਹਣ ਸਿੰਘ ਸੈਪਲਾ ਸਾਬਕਾ ਬੀ. ਪੀ. ਓ., ਪਰਮਜੀਤ ਚੱਕ ਸਿੰਘਾ, ਤੇਲੂ ਰਾਮ ਛਦੌੜੀ, ਮਾ: ਚਰਨਜੀਤ ਆਲੋਵਾਲ, ਜਗਮੋਹਣ ਨੌਰਦ, ਮੋਹਣ ਲਾਲ ਖਰੌੜ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਬਲਵਿੰਦਰ ਨਾਨੋਵਾਲ, ਕੁਲਦੀਪ ਕੌਰ ਸਰਪੰਚ, ਦਰਸ਼ਨ ਲਾਲ ਨੰਗਲਾਂ, ਥਾਣੇਦਾਰ ਗੁਰਮੀਤ ਸਿੰਘ ਕਰੀਮਪੁਰ ਧਿਆਨੀ, ਚਮਨ ਲਾਲ ਸੜੋਆ, ਰਾਮ ਲਾਲ ਟੋਰੋਵਾਲ, ਗੁਰਚਰਨ ਸੰਧੂ, ਸੰਦੇਸ਼ ਕੁਮਾਰ, ਸੂਬੇਦਾਰ ਰਾਮ ਪਾਲ, ਕੇਵਲ ਕੁਮਾਰ ਨੰਗਲ ਡੈਮ, ਸੋਹਣ ਲਾਲ ਮੰਗੂਪੁਰ, ਤੇਲੂ ਰਾਮ ਪੰਚ, ਬਲਵੀਰ ਸਿੰਘ ਸੁਪਰਡੈਂਟ ਕਾਲੇਵਾਲ ਬੀਤ, ਕੇਵਲ ਡਾਕਟਰ ਚੂਹੜ੍ਹਪੁਰ, ਗੁਰਦੇਵ ਕਸਾਣਾ ਡਾਕਟਰ, ਦਲਜੀਤ ਬੈਂਸ, ਬਜਿੰਦਰ ਬੰਗਾ ਨੌਧੇ ਮਾਜਰਾ, ਅਮਨਦੀਪ, ਸੰਦੇਸ਼ ਕੁਮਾਰ, ਪ੍ਰਦੀਪ ਕੁਮਾਰ, ਪਰਮਜੀਤ, ਰਾਮ ਪਾਲ, ਮਹਿੰਦਰ ਪਾਲ, ਕ੍ਰਿਸ਼ਨ ਕੁਮਾਰ, ਗੁਰਮੇਲ ਚੰਦ , ਤਰਸੇਮ ਲਾਲ, ਬਲਵੀਰ ਚੰਦ, ਮੱਖਣ ਸਿੰਘ, ਵੰਸ਼ ਕੁਮਾਰ, ਕਰਨ ਕੁਮਾਰ, ਜੀਤ ਰਾਮ, ਚਰਨਜੀਤ ਸਿੰਘ, ਸੁਰਜੀਤ ਲਾਲ, ਸਰਬਜੀਤ ਸਿੰਘ, ਪਰਮਜੀਤ ਪੰਮਾ, ਦੇਵ ਰਾਜ, ਲਖਵੀਰ ਚੰਦ, ਚਰਨ ਦਾਸ, ਅਵਤਾਰ ਚੰਦ, ਮਦਨ ਲਾਲ, ਪਰਮਜੀਤ ਗੱਗੀ, ਅਸ਼ਵਨੀ ਕੁਮਾਰ, ਜਗਦੀਸ ਕੁਮਾਰ, ਹਰਨਾਮ, ਰਾਮ ਸਰੂਪ, ਬਲਜੀਤ ਮਾਲੇਵਾਲ, ਅਸ਼ਵਨੀ ਕੁਮਾਰ, ਸੁਰਜੀਤ ਕੁਮਾਰ, ਤਰਸੇਮ ਲਾਲ, ਸੂਬੇਦਾਰ ਅਵਤਾਰ ਬੱਧਣ, ਕਮਲਜੀਤ ਡਾ. ਪਰਮਜੀਤ ਪੰਮਾ, ਰਿੰਕੂ ਕੁਮਾਰ ਅਤੇ ਸ਼ਿੰਦਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਨਸਿਕ ਬਿਮਾਰੀ ਕੋਈ ਕਲੰਕ ਨਹੀਂ , ਸਹੀ ਇਲਾਜ ਨਾਲ ਸੰਭਵ ਹੈ ਸਿਹਤਮੰਦ ਜੀਵਨ - ਡਾ . ਅਮਨ ਸੂਦ ਅਗਲੀ ਖ਼ਬਰ ਸੁੱਜੋ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ ਚ ਜੋੜ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।