ਅਮਰਦੀਪ ਸਕੂਲ ’ਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ
ਮੁਕੰਦਪੁਰ, 11 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਉਣ ਲਈ ਇਕ ਸਮਾਗਮ ਕਰਵਾਇਆ, ਜਿਸ ਵਿਚ ਮਾਈਂਡ ਕਲੈਰਿਟੀ ਸੈਂਟਰ ਬੰਗਾ ਤੋਂ ਮੈਂਟਲ ਹੈਲਥ ਕੌਂਸਲਰ ਰਾਜ ਹੀਉਂ ਵਿਸ਼ੇਸ਼ ਸੱਦੇ ’ਤੇ ਸਕੂਲ ਪਹੁੰਚੇ। ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ, ਸ.
ਮੁਕੰਦਪੁਰ, 11 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਉਣ ਲਈ ਇਕ ਸਮਾਗਮ ਕਰਵਾਇਆ, ਜਿਸ ਵਿਚ ਮਾਈਂਡ ਕਲੈਰਿਟੀ ਸੈਂਟਰ ਬੰਗਾ ਤੋਂ ਮੈਂਟਲ ਹੈਲਥ ਕੌਂਸਲਰ ਰਾਜ ਹੀਉਂ ਵਿਸ਼ੇਸ਼ ਸੱਦੇ ’ਤੇ ਸਕੂਲ ਪਹੁੰਚੇ। ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਪਰਮਜੀਤ ਕੌਰ, ਸ. ਗੁਰਚਰਨ ਸਿੰਘ ਸ਼ੇਰਗਿੱਲ ਬਾਨੀ ਚੇਅਰਮੈਨ ਅਮਰਦੀਪ ਸੰਸਥਾਵਾਂ ਅਤੇ ਸ. ਸੁਰਿੰਦਰ ਸਿੰਘ ਢੀਂਡਸਾ ਵਾਈਸ ਚੇਅਰਮੈਨ ਪੀ. ਟੀ. ਏ. ਨੇ ਖੂਬਸੂਰਤ ਫੁੱਲਾਂ ਦੇ ਬੁਕੇ ਦੇ ਕੇ ਰਾਜ ਹੀਉਂ ਨੂੰ ਜੀ ਆਇਆ ਆਖਿਆ। ਉਪਰੰਤ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਰਾਜ ਹੀਉਂ ਦੀ ਸ਼ਖ਼ਸੀਅਤ ਤੋਂ ਜਾਣੂੰ ਕਰਵਾਇਆ। ਇਸ ਤੋਂ ਬਾਅਦ ਬਾਰ੍ਹਵੀਂ ਜਮਾਤ ਕਾਮਰਸ ਦੀਆਂ ਵਿਦਿਆਰਥਣਾਂ ਜਾਨਵੀ, ਨੇਹਾਪ੍ਰੀਤ ਤੇ ਬੰਦਨਾ ਕੌਰ ਨੇ ਮਾਨਸਿਕ ਤਣਾਅ ਦੇ ਕਾਰਨ ਅਤੇ ਮਾਨਸਿਕ ਤਣਾਅ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਵਿਦਿਆਰਥਣਾਂ ਦੀ ਤਿਆਰੀ ਲੈਕਚਰਾਰ ਨੀਤੀਕਾ ਜੋ ਕਿ ਇਸ ਗਤੀਵਿਧੀ ਦੇ ਇੰਚਾਰਜ ਸਨ, ਨੇ ਕਰਵਾਈ । ਇਸ ਤੋਂ ਬਾਅਦ ਰਾਜ ਹੀਉਂ ਨੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਡਿਪਰੈਸ਼ਨ, ਚਿੰਤਾ ਤੇ ਮਨ ਦੀ ਸਥਿਤੀ ਬਾਰੇ ਗਿਆਨ ਭਰਪੂਰ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ। ਵਿਦਿਆਰਥੀਆਂ ਨੇ ਵੀ ਬੜੀ ਦਿਲਚਸਪੀ ਨਾਲ ਉਨ੍ਹਾਂ ਨੂੰ ਸੁਣਿਆ। ਰਾਜ ਹੀਉਂ ਨੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਡਿਸਿਪਲਨ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।