ਸੜੋਆ ਮੰਡੀ ’ਚ ਝੋਨੇ ਦੀ ਚੁਕਾਈ ਸ਼ੁਰੂ
ਸੜੋਆ, 13 ਅਕਤੂਬਰ (ਹਰਮੇਲ ਸਹੂੰਗੜਾ)-ਸੜੋਆ ਦੀ ਦਾਣਾ ਮੰਡੀ ਵਿਚ ਝੋਨੇ ਦੀ ਚੁਕਾਈ ਸ਼ੁਰੂ ਹੋਣ ਨਾਲ ਆੜ੍ਹਤੀਆਂ ਤੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਚੁਕਾਈ ਸ਼ੁਰੂ ਹੋਣ ਨਾਲ ਮੰਡੀ ਵਿਚ ਫ਼ਸਲ ਦੇ ਢੇਰਾਂ ਨੂੰ ਚੁਕਵਾਉਣ ਦੀ ਉਮੀਦ ਜਾਗੀ ਹੈ, ਜਿਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ।
ਅਜੀਤ ਡੈਸਕ
14-10-2026