14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਾਂ ਦੇ ਭਜਨਾਂ ’ਤੇ ਝੂੰਮੇ ਸ਼ਰਧਾਲੂ, ਸਿੱਧ ਪੀਠ ਮੰਦਰ ਵਿਚ ਨਵਰਾਤਰੀ ਜਾਗਰਣ ਲੜੀ ਦੀ ਸ਼ੁਰੂਆਤ

ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਕਮੇਟੀ ਬਾਜ਼ਾਰ ਸਥਿਤ ਸਿੱਧ ਪੀਠ ਮੰਦਰ ਦੇਵੀ ਦੇਵਾਲਿਆ ਵਿਚ ਨਵਰਾਤਰੀ ਦੇ ਮੌਕੇ ’ਤੇ ਕਰਵਾਏ ਜਾ ਰਹੇ ਨੌਂ ਨਵਰਾਤਰੇ, ਨੌਂ ਜਾਗਰਣ ਪ੍ਰੋਗਰਾਮ ਦੀ ਸ਼ੁਰੂਆਤ ਭਗਤੀਮਈ ਮਾਹੌਲ ਵਿਚ ਹੋਈ। ਪਹਿਲੇ ਦਿਨ ਗੜ੍ਹਸ਼ੰਕਰ ਤੋਂ ਪਹੁੰਚੇ ਰਾਧੇ-ਰਾਧੇ ਸੰਕੀਰਤਨ ਮੰਡਲ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ।

ਅਜੀਤ ਡੈਸਕ 14-10-2026
ਨਵਾਂਸ਼ਹਿਰ, 13 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਕਮੇਟੀ ਬਾਜ਼ਾਰ ਸਥਿਤ ਸਿੱਧ ਪੀਠ ਮੰਦਰ ਦੇਵੀ ਦੇਵਾਲਿਆ ਵਿਚ ਨਵਰਾਤਰੀ ਦੇ ਮੌਕੇ ’ਤੇ ਕਰਵਾਏ ਜਾ ਰਹੇ ਨੌਂ ਨਵਰਾਤਰੇ, ਨੌਂ ਜਾਗਰਣ ਪ੍ਰੋਗਰਾਮ ਦੀ ਸ਼ੁਰੂਆਤ ਭਗਤੀਮਈ ਮਾਹੌਲ ਵਿਚ ਹੋਈ। ਪਹਿਲੇ ਦਿਨ ਗੜ੍ਹਸ਼ੰਕਰ ਤੋਂ ਪਹੁੰਚੇ ਰਾਧੇ-ਰਾਧੇ ਸੰਕੀਰਤਨ ਮੰਡਲ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਭਜਨਾਂ ਦੀਆਂ ਮਧੁਰ ਧੁਨਾਂ ’ਤੇ ਸ਼ਰਧਾਲੂ ਝੂੰਮਦੇ ਨਜ਼ਰ ਆਏ। ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਦਿਨੇਸ਼ ਮਿਸ਼ਰਾ ਤੇ ਪੰਡਿਤ ਹਰਸ਼ਵਰਧਨ ਵਲੋਂ ਵਿਧੀਵਤ ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਦੌਰਾਨ ਮੁੱਖ ਯਜਮਾਨ ਮੋਹਨ ਲਾਲ ਤਿਵਾੜੀ ਤੇ ਘਣਸ਼ਿਆਮ ਤਿਵਾੜੀ ਪਰਿਵਾਰ ਨੇ ਧਾਰਮਿਕ ਰਸਮਾਂ ਵਿਚ ਸ਼ਾਮਿਲ ਹੋ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਰਾਧੇ-ਰਾਧੇ ਸੰਕੀਰਤਨ ਮੰਡਲ ਨੇ ਗਣੇਸ਼ ਵੰਦਨਾ ਤੇਰੀ ਜੈ ਹੋ ਗਣੇਸ਼ ਨਾਲ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ। ਭਜਨ ਪੇਸ਼ ਕੀਤੇ ਵਰਿੰਦਾਵਨ ਦੇ ਅਜਬ ਨਜ਼ਾਰੇ ਪਾਵਾਂਗੇ ਅਤੇ ਰਾਧੇ-ਰਾਧੇ ਬਰਸਾਨੇ ਵਾਲੀ ਰਾਧੇ ਵਰਗੇ ਭਜਨਾਂ ’ਤੇ ਸ਼ਰਧਾਲੂ ਭਾਵਵਿਭੋਰ ਹੋ ਕੇ ਝੂੰਮਣ ਲੱਗੇ। ਪੂਰੇ ਮੰਦਰ ਪਰਿਸਰ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਮਾਂ ਦੀ ਆਰਤੀ ਕੀਤੀ ਤੇ ਸ਼ਰਧਾਲੂਆਂ ਵਿਚ ਫਲਾਹਾਰੀ ਲੰਗਰ ਵਰਤਾਇਆ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਬਿੱਟੂ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ ਬਿੱਟੂ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਮੁਨੀਮ, ਵਿਕਲ ਚੋਪੜਾ, ਪ੍ਰਿੰਸ ਸੋਨੀ, ਕਰਨ ਮਾਂਗਟ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਅਮਿਕਸ਼ਾ, ਨੇਹਾ, ਤਨੂ, ਅੰਜਲੀ, ਪਿੰਕੀ ਧੰਮ ਅਤੇ ਰਜਨੀ ਸ਼ਰਮਾ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਕਬੱਡੀ ਟੂਰਨਾਮੈਂਟ ’ਚ ਮੇਹਲੀਆਣਾ ਟੀਮ ਜੇਤੂ ਅਗਲੀ ਖ਼ਬਰ ਡਾ. ਅੰਬੇਡਕਰ ਭਵਨ ਸੂੰਢ ਵਿਖੇ ਦਾਨੀ ਸੱਜਣਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।