15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਬੰਗਾ ’ਚ ਬੇਕਾਬੂ ਸਕਾਰਪੀਓ ਨੇ ਦੁਕਾਨਾਂ ਨੂੰ ਮਾਰੀ ਟੱਕਰ

ਬੰਗਾ, 14 ਅਕਤੂਬਰ (ਧਰਮਵੀਰ ਪਾਲ)-ਬੰਗਾ ਮੁਕੰਦਪੁਰ ਰੋਡ ’ਤੇ ਬੀਤੀ ਰਾਤ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ 6 ਦੁਕਾਨਾਂ ਨੂੰ ਟੱਕਰ ਮਾਰਦੀ ਹੋਈ ਇੱਕ ਦੁਕਾਨ ਦੇ ਥੜੇ ਵਿੱਚ ਜਾ ਵੱਜੀ। ਇਸ ਹਾਦਸੇ ਕਾਰਨ ਦੁਕਾਨਾਂ ਅਤੇ ਉਨ੍ਹਾਂ ਦੇ ਪਏ ਸਾਮਾਨ ਦਾ ਕਾਫ਼ੀ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।

ਅਜੀਤ ਡੈਸਕ 15-10-2026
ਬੰਗਾ, 14 ਅਕਤੂਬਰ (ਧਰਮਵੀਰ ਪਾਲ)-ਬੰਗਾ ਮੁਕੰਦਪੁਰ ਰੋਡ ’ਤੇ ਬੀਤੀ ਰਾਤ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ 6 ਦੁਕਾਨਾਂ ਨੂੰ ਟੱਕਰ ਮਾਰਦੀ ਹੋਈ ਇੱਕ ਦੁਕਾਨ ਦੇ ਥੜੇ ਵਿੱਚ ਜਾ ਵੱਜੀ। ਇਸ ਹਾਦਸੇ ਕਾਰਨ ਦੁਕਾਨਾਂ ਅਤੇ ਉਨ੍ਹਾਂ ਦੇ ਪਏ ਸਾਮਾਨ ਦਾ ਕਾਫ਼ੀ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ। ਉੱਥੇ ਹੀ ਗੱਡੀ ਵਿੱਚ ਸਵਾਰ ਇੱਕ ਬੱਚੇ ਸਮੇਤ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਮੌਕੇ ‘ਤੇ ਪਹੁੰਚੇ ਏ.ਐਸ.ਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਸਕਾਰਪੀਓ ਗੱਡੀ ਨੰਬਰ ਪੀ.ਬੀ-07 ਸੀ.ਐੱਨ-7474 ਮੁਕੰਦਪੁਰ ਵਾਲੇ ਪਾਸਿਓਂ ਆ ਰਹੀ ਸੀ ਅਤੇ ਬੇਗੋਵਾਲ ਵੱਲ ਜਾ ਰਹੀ ਸੀ। ਗੱਡੀ ਵਿੱਚ ਕਰੀਬ 7-8 ਵਿਅਕਤੀ ਬੱਚਿਆਂ ਸਮੇਤ ਸਵਾਰ ਸਨ ਅਤੇ ਉਹ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਉਹਨਾਂ ਦੱਸਿਆ ਕਿ ਗੱਡੀ ਬੇਕਾਬੂ ਹੋ ਕੇ ਦੁਕਾਨਾਂ ਦੇ ਲੱਗੇ ਸ਼ਟਰਾਂ ਵਿੱਚ ਜਾ ਵੱਜੀ, ਜਿਸ ਦੌਰਾਨ ਗੱਡੀ ਵਿੱਚ ਸਵਾਰ 7 ਸਾਲ ਦਾ ਬੱਚਾ ਜਸਵੀਰ ਸਿੰਘ, ਰੀਮਾ ਪਤਨੀ ਪਰਮਿੰਦਰਜੀਤ ਵਾਸੀ ਮੇਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਗੰਭੀਰ ਜਖਮੀ ਹੋ ਗਏ ਅਤੇ ਬਾਕੀਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਿਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲਾਂ ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ। ਲੱਲ ਪਲਾਸਟਿਕ ਸਟੋਰ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਸਕਾਰਪੀਓ ਗੱਡੀ ਰਸਤੇ ਵਿੱਚ ਚਾਰ ਦੁਕਾਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੋਈ ਉਨ੍ਹਾਂ ਦੀ ਦੁਕਾਨ ਵਿੱਚ ਜ਼ੋਰਦਾਰ ਢੰਗ ਨਾਲ ਜਾ ਵੱਜੀ। ਟੱਕਰ ਕਾਰਨ ਗੱਡੀ ਦੁਕਾਨ ਦੇ ਬਾਹਰ ਬਣੇ ਥੜ੍ਹੇ ਉੱਪਰ ਚੜ੍ਹ ਗਈ ਅਤੇ ਦੁਕਾਨ ਦੇ ਅਗਲੇ ਹਿੱਸੇ ਸਮੇਤ ਸਾਮਾਨ ਦਾ ਕਾਫ਼ੀ ਨੁਕਸਾਨ ਹੋਇਆ। ਆਲੇ-ਦੁਆਲੇ ਦੇ ਹੋਰ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਣ ਦੀ ਗੱਲ ਕਹੀ ਹੈ। ਹਾਦਸੇ ਦੇ ਸਹੀ ਕਾਰਨਾਂ ਸਬੰਧੀ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਹਾਦਸੇ ਕਾਰਨ ਨੁਕਸਾਨੀਆਂ ਗਈਆਂ ਦੁਕਾਨਾਂ ਦੇ ਮਾਲਕਾਂ ਨੇ ਆਪਣੇ ਨੁਕਸਾਨ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਉਚਿਤ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਚਲਾ ਰਹੇ ਹਨ ਅਤੇ ਇਸ ਹਾਦਸੇ ਕਾਰਨ ਹੋਏ ਆਰਥਿਕ ਨੁਕਸਾਨ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏ.ਐਸ.ਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਸਕਾਰਪੀਓ ਗੱਡੀ ਵਿੱਚ ਸੱਤ-ਅੱਠ ਸਵਾਰੀਆਂ ਸਵਾਰ ਸਨ ਜੋ ਕਿ ਲੁਧਿਆਣਾ ਤੋਂ ਇੱਕ ਫੰਕਸ਼ਨ ਤੋਂ ਉਪਰੰਤ ਆਪਣੇ ਪਿੰਡ ਮੇਗੋਵਾਲ ਜਾ ਰਹੇ ਸਨ। ਪੁਲਿਸ ਨੇ ਗੱਡੀ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਨਿਰਮਲ ਸਿੰਘ ਔਜਲਾ ਅਤੇ ਹਰਵਿੰਦਰ ਸਿੰਘ ਚਾਹਲ ਕੌਮੀ ਕਿਸਾਨ ਯੂਨੀਅਨ ਵਲੋਂ ਬੰਦ ਦਾ ਸਮਰਥਨ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਤੇ ਗੰਨਾ ਮਿੱਲ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।