ਕਰਨਵੀਰ ਕਟਾਰੀਆ ਦੀ ਨਿਯੁਕਤੀ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ-ਰੀਠੂ
ਬਲਾਚੌਰ, 17 ਅਕਤੂਬਰ (ਨਰੇਸ਼ ਧੌਲ)-‘ਆਪ’ ਹਾਈਕਮਾਂਡ ਵਲੋਂ ਨੌਜਵਾਨ ਯੂਥ ਆਗੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਚੌਧਰੀ ਕਰਨਵੀਰ ਕਟਾਰੀਆ ਨੂੰ ‘ਆਪ’ ਦੇ ਪੰਜਾਬ ਯੂਥ ਵਿੰਗ ਦਾ ਸਟੇਟ ਜੁਆਇੰਟ ਸਕੱਤਰ ਬਣਾਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਇਹ ਪ੍ਰਗਟਾਵਾ ਸੀਨੀਅਰ ‘ਆਪ’ ਆਗੂ ਚੌਧਰੀ ਪਵਨ ਕੁਮਾਰ ਰੀਠੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ।
ਅਜੀਤ ਡੈਸਕ
18-10-2026