ਪੀਣ ਵਾਲੇ ਪਾਣੀ ਨੂੰ ਵਿਆਰਥ ਨਾ ਜਾਣ ਦਿਓ-ਦਰਸ਼ਨ ਰਾਮ ਬੜਪੱਗਾ
ਬਲਾਚੌਰ, 17 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸੰਬੰਧਤ ਬਲਾਚੌਰ ਦੇ ਪਿੰਡ ਨਿਆਣਾ ਬੇਟ ਦੇ ਪੰਪ ਆਪ੍ਰੇਟਰ ਦਰਸ਼ਨ ਰਾਮ ਬੜਪੱਗਾ ਕੋਲ ਪਿੰਡ ਗਰਲੋਂ ਬੇਟ ਦਾ ਵੀ ਚਾਰਜ ਹੈ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਨੂੰ ਵਿਆਰਥ ਨਾ ਜਾਣ ਦਿਉ। ਉਨ੍ਹਾਂ ਕਿਹਾ ਕਿ ਘਰਾਂ ਵਿਚ ਟੂਟੀਆਂ ਦੀ ਪਾਈਪ ਲਾਈਨ ਵਿਚ ਜੇਕਰ ਲੀਕੇਜ ਹੈ ਤਾਂ ਬਿਨਾਂ ਦੇਰੀ ਠੀਕ ਕਰਵਾਈ ਜਾਵੇ।
ਅਜੀਤ ਡੈਸਕ
18-10-2026