21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੰਗਤ ਸ਼੍ਰੀਮਦ ਭਾਗਵਤ ਕਥਾ ਦਾ ਲਾਭ ਉਠਾ ਕੇ ਜੀਵਨ ਸਫਲਾ ਕਰਨ-ਚਰਨਜੀਤ ਭਾਟੀਆ

ਸੜੋਆ, 20 ਅਕਤੂਬਰ (ਬਲਵਿੰਦਰ ਨਾਨੋਵਾਲੀਆ) - ਸਤਿਗੁਰੂ ਗੰਗਾ ਨੰਦ ਜੀ ਭੂਰੀ ਵਾਲੇ ਯਾਦਗਾਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਪਿੰਡ ਆਦੋਆਣਾ ਵਲੋਂ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਨਿਘੀ ਯਾਦ ’ਚ ਅਚਾਰੀਆ ਸਵਾਮੀ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਛੇ ਰੋਜ਼ਾਂ ਸ਼੍ਰੀ ਮਦ ਭਾਗਵਤ ਕਥਾ ਸਤਿਗੁਰੂ ਗੰਗਾ ਨੰਦ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸੇਵਕ ਭਗਤ ਚਰਨਜੀਤ ਭਾਟੀਆ ਨੇ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਵੰਖ-ਵੱਖ ਪਿੰਡਾਂ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੰਦਿਆ ਪਿੰਡ ਨਾਨੋਵਾਲ ਵਿਖੇ ਦਿੱਤੀ।

ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲੇ, ਸਵਾਮੀ ਨਮਰਤਾ ਨੰਦ ਜੀ ਮਹਾਰਾਜ 21-10-2026
ਸੜੋਆ, 20 ਅਕਤੂਬਰ (ਬਲਵਿੰਦਰ ਨਾਨੋਵਾਲੀਆ) - ਸਤਿਗੁਰੂ ਗੰਗਾ ਨੰਦ ਜੀ ਭੂਰੀ ਵਾਲੇ ਯਾਦਗਾਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਪਿੰਡ ਆਦੋਆਣਾ ਵਲੋਂ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਨਿਘੀ ਯਾਦ ’ਚ ਅਚਾਰੀਆ ਸਵਾਮੀ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਛੇ ਰੋਜ਼ਾਂ ਸ਼੍ਰੀ ਮਦ ਭਾਗਵਤ ਕਥਾ ਸਤਿਗੁਰੂ ਗੰਗਾ ਨੰਦ ਯਾਦਗਾਰੀ ਗਊਸ਼ਾਲਾ ਪਿੰਡ ਆਦੋਆਣਾ ਵਿਖੇ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸੇਵਕ ਭਗਤ ਚਰਨਜੀਤ ਭਾਟੀਆ ਨੇ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਵੰਖ-ਵੱਖ ਪਿੰਡਾਂ ਦੀਆਂ ਸੰਗਤਾਂ ਨੂੰ ਜਾਣਕਾਰੀ ਦਿੰਦਿਆ ਪਿੰਡ ਨਾਨੋਵਾਲ ਵਿਖੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕਥਾ 30 ਅਕਤੂਬਰ ਤੋਂ ਆਰੰਭ ਹੋ ਕੇ 4 ਨਵੰਬਰ ਤੱਕ ਰੋਜ਼ਾਨਾ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਚਲੇਗੀ। ਉਨ੍ਹਾਂ ਦੱਸਿਆ ਕਿ ਇਸ ਕਥਾ ਵਿੱਚ ਕਥਾ ਬਿਆਸ ਰਵੀ ਨੰਦਨ ਸ਼ਾਸ਼ਤਰੀ ਰੋਜਾਨਾਂ ਆਪਣੇ ਅਨਮੋਲ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਵਲੋਂ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਤਿਲੋਕ ਧਾਮ ਰੱਤੇਵਾਲ ਤੋਂ ਅਰੰਭ ਹੋ ਕੇ ਗਾਊਸ਼ਾਲਾ ਆਦੋਆਣਾ ਪਹੁੰਚੇਗੀ ਅਤੇ ਸਮਾਗਮ ਸਬੰਧੀ ਪੂਰਨ ਆਹੂਤੀ 5 ਨਵੰਬਰ ਦਿਨ ਵੀਰਵਾਰ ਨੂੰ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਪੁਰਜੋਰ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਅਖੰਡ ਕੀਰਤਨ ਸਮਾਗਮਾਂ ਦੀ ਲੜੀ ਹੋਈ ਆਰੰਭ ਅਗਲੀ ਖ਼ਬਰ ਸਾਹਲੋਂ ਸਕੂਲ ’ਚ ‘ਇਲੈਕਟ੍ਰਾਨਿਕ ਕੂੜੇ’ ਸੰਬੰਧੀ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।