23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਤਨਾਮ ਜਲਾਲਪੁਰ ਨੇ ਸੜੋਆ ਵਿਖੇ ਸੁਣੀਆਂ ਆੜ੍ਹਤੀਆਂ ਦੀਆਂ ਮੁਸ਼ਕਿਲਾਂ

ਸੜੋਆ, 22 ਅਕਤੂਬਰ (ਹਰਮੇਲ ਸਹੂੰਗੜਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਜਲਾਲਪੁਰ ਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜੁਆਇੰਟ ਸਕੱਤਰ ਨੇ ਦਾਣਾ ਮੰਡੀ ਸੜੋਆ ਵਿਖੇ ਪਹੁੰਚ ਕੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਫਸਲ ਦਾ ਇਕ-ਇਕ ਦਾਣਾ ਸਮੇਂ ਸਿਰ ਚੁੱਕਿਆ ਜਾਵੇਗਾ।

ਅਜੀਤ ਡੈਸਕ 23-10-2026
ਸੜੋਆ, 22 ਅਕਤੂਬਰ (ਹਰਮੇਲ ਸਹੂੰਗੜਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਤਨਾਮ ਜਲਾਲਪੁਰ ਤੇ ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜੁਆਇੰਟ ਸਕੱਤਰ ਨੇ ਦਾਣਾ ਮੰਡੀ ਸੜੋਆ ਵਿਖੇ ਪਹੁੰਚ ਕੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਫਸਲ ਦਾ ਇਕ-ਇਕ ਦਾਣਾ ਸਮੇਂ ਸਿਰ ਚੁੱਕਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲਿਫਟਿੰਗ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਦਿਕਤ ਬਾਰੇ ਗੱਲਬਾਤ ਕਰਦੇ ਦੱਸਿਆ ਕਿ ਦਿਨ ਵਿਚ ਤਿੰਨ ਜਾਂ ਚਾਰ ਗੱਡੀਆਂ ਆਉਂਦੀਆਂ ਹਨ ਉਨ੍ਹਾਂ ਉਸੇ ਵੇਲੇ ਹੀ ਫੋਨ ’ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ’ਤੇ ਦੱਸਿਆ ਹੈ ਕਿ ਸੜੋਆ ਮੰਡੀ ’ਚ ਝੋਨੇ ਦੀ ਢੋਅ ਢੁਆਈ ਕਰਨ ਲਈ ਗੱਡੀਆਂ ਦੀ ਗਿਣਤੀ ਵਧਾਈ ਜਾਵੇ, ਜਿਸ ਨਾਲ ਮੰਡੀ ਵਿਚ ਝੋਨੇ ਦੀ ਫਸਲ ਕਾਫੀ ਜਮ੍ਹਾਂ ਹੋਣ ਕਰਕੇ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਬਹੁਤ ਹੀ ਮੁਸ਼ਕਿਲ ਆ ਰਹੀ ਹੈ। ਓਧਰ ਕੁਝ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿ ਦੱਸਿਆ ਕਿ ਮੰਡੀ ਦਾ ਫੜ੍ਹ ਛੋਟਾ ਹੋਣ ਕਰਕੇ ਕਿਸਾਨ ਆਪਣੀ ਫਸਲ ਨਾਲ ਦੇ ਖੇਤ ਵਿਚ ਸੁੱਟ ਰਹੇ ਹਨ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੰਡੀ ਦੇ ਫੜ੍ਹ ਨੂੰ ਵੱਡਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਫਸਲ ਫੜ੍ਹ ਵਿਚ ਹੀ ਸੁੱਟੀ ਜਾ ਸਕੇ। ਇਸ ਮੌਕੇ ਜਸਵਿੰਦਰ ਸਿੰਘ, ਗੁਰਦੀਪ ਸਿੰਘ, ਅਕਾਸ਼ ਚੇਚੀ, ਲਖਵਿੰਦਰ ਸਿੰਘ, ਪੀਟੀ ਸੁਭਾਸ਼ ਚੰਦਰ, ਹਰਕਮਲ ਕੰਡਾ, ਮੱਖਣ ਸਿੰਘ ਆੜਤੀ, ਰੇਸ਼ਮ ਸਿੰਘ ਆੜਤੀ, ਸ਼ਵਿੰਦਰ ਸਿੰਘ, ਇੰਦਰਜੀਤ ਸਿੰਘ, ਸ਼ਾਂਤੀ ਬਸੀ, ਗੁਰਚੈਨ ਰਾਮ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਹੱਡੀਆਂ ਦੀ ਕਮਜ਼ੋਰੀ ਨੂੰ ਨਾ ਕਰੋ ਨਜ਼ਰਅੰਦਾਜ਼-ਐੱਸ. ਐੱਮ. ਓ. ਡਾ. ਅਜੇ ਬਸਰਾ ਅਗਲੀ ਖ਼ਬਰ ਰੌਬੀ ਕੰਗ ਨੇ ਮਜਾਰਾ ਕਲਾਂ ਤੇ ਮਜਾਰਾ ਖੁਰਦ ਵਿਖੇ 289 ਪਰਿਵਾਰਾਂ ਨੂੰ ਵੰਡੇ ਰਜਿਸਟਰੀ ਸਰਟੀਫਿਕੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।