23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਿਰਮਲ ਸਾਗਰ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਉੜਾਪੜ/ਲਸਾੜਾ, 22 ਅਕਤੂਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਰਵਾਏ ਸਮਾਗਮ ਦੀ ਅਗਵਾਈ ਵਾਈਸ ਪ੍ਰਿੰਸੀਪਲ ਪ੍ਰੇਮਜੀਤ ਕੌਰ ਵਲੋਂ ਕੀਤੀ ਗਈ।

ਅਜੀਤ ਡੈਸਕ 23-10-2026
ਉੜਾਪੜ/ਲਸਾੜਾ, 22 ਅਕਤੂਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕਰਵਾਏ ਸਮਾਗਮ ਦੀ ਅਗਵਾਈ ਵਾਈਸ ਪ੍ਰਿੰਸੀਪਲ ਪ੍ਰੇਮਜੀਤ ਕੌਰ ਵਲੋਂ ਕੀਤੀ ਗਈ। ਸਮਾਗਮ ਦੌਰਾਨ ਵਿੱਦਿਆਰਥੀਆਂ ਵਲੋਂ ਦੁਸਹਿਰੇ ਦੇ ਮਹੱਤਵ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਸਪੀਚ ਦਿੱਤੀ ਗਈ। ਉਪਰੰਤ ਭਗਵਾਨ ਰਾਮ ਦੇ ਜੀਵਨ ਅਤੇ ਰਮਾਇਣ ਦੀਆਂ ਪ੍ਰਮੁੱਖ ਘਟਨਾਵਾਂ ਦੇ ਅਧਾਰਿਤ ਲਘੂ ਨਾਟਕ ਪੇਸ਼ ਕੀਤੇ ਗਏ। ਬਾਅਦ ਵਿਚ ਬੱਚਿਆਂ ਨੇ ਰਾਵਣ ਦਾ ਪੁਤਲਾ ਅਗਨ ਭੇਟ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਜੈ ਪਾਸੀ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਭਾਰਤ ਦੀ ਸੰਸਕ੍ਰਿਤੀ ਦਾ ਅਨਿਖੜਵਾਂ ਅੰਗ ਹੈ। ਇਸ ਮੌਕੇ ਪ੍ਰਿੰਸੀਪਲ ਮੀਨਾਕਸ਼ੀ ਚੱਢਾ, ਵਾਈਸ ਪ੍ਰਿੰਸੀਪਲ ਉਂਕਾਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਮੈਨੇਜਰ ਗੁਰਵਿੰਦਰ ਸਿੰਘ, ਮੈਡਮ ਸੰਦੀਪ, ਮਲਕੀਤ ਸਿੰਘ ਅਤੇ ਸਮੂਹ ਵਿਦਿਆਰਥੀ ਤੇ ਸਟਾਫ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਆਗੂ ਅਸ਼ੋਕ ਕੁਮਾਰ ਕਟਾਰੀਆ ਵਲੋਂ ਥਾਨਵਾਲਾ ਵਿਖੇ ਸੜਕ ਦਾ ਉਦਘਾਟਨ ਅਗਲੀ ਖ਼ਬਰ ਕਸਬਾ ਮਜਾਰੀ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।