23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਂਝਪਨ ਦੇ ਰੋਗਾਂ ਦੀ ਜਾਂਚ ਦਾ 122 ਮਰੀਜ਼ਾਂ ਲਿਆ ਲਾਭ

ਬੰਗਾ, 22 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ’ਚ ਦੂਰ-ਦੁਰਾਡੇ ਤੋਂ ਆਏ ਕੁਲ 122 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਉਨ੍ਹਾਂ ਨੂੰ ਡਾਕਟਰੀ ਸਲਾਹ ਦਿੱਤੀ ਗਈ।

ਅਜੀਤ ਡੈਸਕ 23-10-2026
ਬੰਗਾ, 22 ਅਕਤੂਬਰ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਦਿਆਂ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ’ਚ ਦੂਰ-ਦੁਰਾਡੇ ਤੋਂ ਆਏ ਕੁਲ 122 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਉਨ੍ਹਾਂ ਨੂੰ ਡਾਕਟਰੀ ਸਲਾਹ ਦਿੱਤੀ ਗਈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਮੌਕੇ ਹਸਪਤਾਲ ਦੇ ਡਾ. ਸ਼ਵੇਤਾ ਬਾਗਰੀਆ (ਬਾਂਝਪਨ, ਜੱਚਾ-ਬੱਚਾ ਤੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਮਾਹਿਰ) ਨੇ ਸਵੇਰੇ 9:00ਵਜੇ ਤੋਂ ਦੁਪਹਿਰ 3 ਵਜੇ ਤੱਕ 122 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਦੱਸਿਆ ਕਿ ਬਾਂਝਪਨ ਕੋਈ ਸਰਾਪ ਨਹੀਂ, ਸਗੋਂ ਇਕ ਬਿਮਾਰੀ ਹੈ, ਜਿਸ ਦਾ ਸਮੇਂ ਸਿਰ ਸਹੀ ਇਲਾਜ ਸੰਭਵ ਹੈ। ਹਸਪਤਾਲ ਵਲੋਂ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਹੇ ਜੋੜਿਆਂ ਦੀ ਮਦਦ ਕਰਨ ਲਈ ਕੀਤੀ ਗਈ ਵਿਸ਼ੇਸ਼ ਜਾਂਚ ਦੌਰਾਨ ਮੁਫ਼ਤ ਡਾਕਟਰੀ ਸਲਾਹ ਪ੍ਰਦਾਨ ਕਰਨ ਤੋਂ ਇਲਾਵਾ ਮੁਫਤ ਥਾਇਰਾਇਡ ਟੈਸਟ, ਮੁਫਤ 3 ਮਹੀਨੇ ਵਾਲਾ ਸ਼ੂਗਰ ਟੈਸਟ, ਮੁਫ਼ਤ ਯੂਰਿਕ ਐਸਿਡ ਟੈਸਟ, ਮੁਫਤ ਨਿਊਰੋਪੈਥੀ ਜਾਂਚ, ਪੁਰਸ਼ਾਂ ਦੇ ਸ਼ਕਰਾਣੂਆਂ ਦੀ ਜਾਂਚ ਟੈਸਟ ਮੁਫਤ, ਗਰਭਵਤੀ ਔਰਤਾਂ ਤੇ ਪੀ. ਸੀ. ਓ. ਡੀ. ਤੇ ਪੀ. ਸੀ. ਓ. ਐੱਸ. ਨਾਲ ਪੀੜਤ ਔਰਤਾਂ ਲਈ ਅਲਟਰਾ ਸਾਊਂਡ ਸਕੈਨ ਵੀ ਮੁਫਤ ਕੀਤਾ ਜਦ ਕਿ ਮਰੀਜ਼ਾਂ ਪੀ. ਸੀ. ਓ. ਡੀ. ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਜਾਂਚ (ਪੈਪ ਸਮੀਅਰ) ਦੇ ਟੈਸਟਾਂ ’ਤੇ ਵੀ 50 ਫ਼ੀਸਦੀ ਦੀ ਭਾਰੀ ਛੋਟ ਦਿੱਤੀ ਗਈ। ਡਾ. ਸ਼ਵੇਤਾ ਬਾਗਰੀਆ ਨੇ ਮਰੀਜ਼ਾਂ ਦੀ ਜਾਂਚ ਕਰਨ ਦੇ ਨਾਲ-ਨਾਲ ਉਕਤ ਬਿਮਾਰੀਆਂ ਤੋਂ ਬਚਾਅ ਸੰਬੰਧੀ ਵੀ ਜਾਗਰੂਕ ਕੀਤਾ। ਇਸ ਮੌਕੇ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਜੋਤੀ ਰਾਣੀ ਓ. ਪੀ. ਡੀ. ਇੰਚਾਰਜ ਅਤੇ ਹਸਪਤਾਲ ਸਟਾਫ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਡੈਰਿਕ ਸਕੂਲ ਬੰਗਾ ਦੀ ਵਿਦਿਆਰਥਣ ਜਸਲੀਨ ਕੌਰ ਪੰਜਾਬੀ ਫਿਲਮ ‘ਥਾਪੀ’ ’ਚ ਚਮਕੀ ਅਗਲੀ ਖ਼ਬਰ ਮਨਜੀਤ ਕਾਟਨ ਪ੍ਰਾਈਵੇਟ ਲਿਮਟਿਡ ਮਹਾਂਰਾਸ਼ਟਰ ਭਾਮਲ ਖਵਾਸਾ ਤੇ ਨਵੀਕਰਨ ਫੈਕਟਰੀ ਕਪਾਹ ਦਾ ਹੋਇਆ ਸ਼ੁੱਭ ਆਰੰਭ-ਜੀ. ਐਮ. ਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।