01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅੱਡਾ ਪੋਜੇਵਾਲ ਸਰਾਂ ਵਿਖੇ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਮਿਲਣ ਦੀ ਖੁਸ਼ੀ ਵਿਚ ਵੰਡੇ ਲੱਡੂ

ਪੋਜੇਵਾਲ ਸਰਾਂ, 31 ਅਕਤੂਬਰ (ਨਵਾਂਗਰਾਈਂ)-ਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਲਈ ਅੱਜ ਜਾਰੀ ਪਹਿਲੀ ਟਿਕਟਾਂ ਦੀ ਸੂਚੀ ਵਿਚ ਸੰਤੋਸ਼ ਕਟਾਰੀਆ ਵਿਧਾਇਕਾ ਬਲਾਚੌਰ ਨੂੰ ਦੁਬਾਰਾ ਟਿਕਟ ਦੇਣ ‘ਤੇ ਇਲਾਕੇ ਵਿਚ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸੰਬੰਧੀ ਅੱਡਾ ਪੋਜੇਵਾਲ ਸਰਾਂ ਵਿਖੇ ਸੰਤੋਸ਼ ਕਟਾਰੀਆ ਨੂੰ ਵਧਾਈ ਦਿੱਤੀ ਤੇ ਟਿਕਟ ਮਿਲਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ।

ਅਜੀਤ ਡੈਸਕ 01-11-2026
ਪੋਜੇਵਾਲ ਸਰਾਂ, 31 ਅਕਤੂਬਰ (ਨਵਾਂਗਰਾਈਂ)-ਆਮ ਆਦਮੀ ਪਾਰਟੀ ਵਲੋਂ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਲਈ ਅੱਜ ਜਾਰੀ ਪਹਿਲੀ ਟਿਕਟਾਂ ਦੀ ਸੂਚੀ ਵਿਚ ਸੰਤੋਸ਼ ਕਟਾਰੀਆ ਵਿਧਾਇਕਾ ਬਲਾਚੌਰ ਨੂੰ ਦੁਬਾਰਾ ਟਿਕਟ ਦੇਣ ‘ਤੇ ਇਲਾਕੇ ਵਿਚ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਸੰਬੰਧੀ ਅੱਡਾ ਪੋਜੇਵਾਲ ਸਰਾਂ ਵਿਖੇ ਸੰਤੋਸ਼ ਕਟਾਰੀਆ ਨੂੰ ਵਧਾਈ ਦਿੱਤੀ ਤੇ ਟਿਕਟ ਮਿਲਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਸੰਤੋਸ਼ ਕਟਾਰੀਆ ਨੂੰ ਵਧਾਈ ਦਿੰਦੇ ਹੋਏ ਭੁਪਿੰਦਰ ਸਿੰਘ ਲੱਕੀ ਕਟਾਰੀਆ ਬਲਾਕ ਸੰਮਤੀ ਮੈਂਬਰ, ਪਵਨ ਕੁਮਾਰ ਕਟਾਰੀਆ ਸਰਪੰਚ ਪੋਜੇਵਾਲ ਅਤੇ ਪਵਨ ਕੁਮਾਰ ਰੀਠੂ ਨੇ ਕਿਹਾ ਕਿ ਇਹ ਸਭ ਕਟਾਰੀਆ ਦੇ ਪਰਿਵਾਰ ਦੀ ਮਿਹਨਤ ਦਾ ਇਨਾਮ ਹੈ। ਉਨ੍ਹਾਂ ਕਿਹਾ ਕਿ ਕਟਾਰੀਆ ਪਰਿਵਾਰ ਕਾਫੀ ਲੰਮੇ ਸਮੇਂ ਤੋਂ ਇਲਾਕੇ ਦੀ ਸੇਵਾ ਕਰ ਰਿਹਾ ਹੈ ਤੇ ਲੋਕਾਂ ਦੇ ਦਿਲਾਂ ਵਿਚ ਵੱਸ ਰਿਹਾ ਹੈ। ਉਨ੍ਹਾਂ ਇਸ ਲਈ ਆਮ ਆਦਮੀ ਪਾਰਟੀ ਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸ਼ਿਸੋਦੀਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵੀ ਸੰਤੋਸ਼ ਕਟਾਰੀਆ ‘ਤੇ ਦੁਬਾਰਾ ਵਿਸ਼ਵਾਸ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਟਾਰੀਆ ਪਰਿਵਾਰ ਹਮੇਸ਼ਾ ਲੋਕਾਂ ਲਈ ਖੜ੍ਹਾ ਹੈ ਤੇ ਖੜ੍ਹੀ ਰਹੇਗਾ। ਉਨ੍ਹਾਂ ਕਿਹਾ ਕਿ ਸੰਤੋਸ ਕਟਾਰੀਆ ਦੇ ਕਾਰਜਕਾਲ ਦੌਰਾਨ ਹਲਕੇ ਦੇ ਲੋਕ ਬਿਨਾਂ ਕਿਸੇ ਡਰ ਭੈਅ ਦੇ ਵਿਚਰੇ ਹਨ। ਇਸ ਮੌਕੇ ਵਧਾਈ ਦੇਣ ਵਾਲਿਆ ਵਿਚ ਹੁਸਨ ਲਾਲ ਬਲਾਕ ਪ੍ਰਧਾਨ, ਹਰਮੇਸ ਲਾਲ ਬਲਾਕ ਪ੍ਰਧਾਨ, ਰਾਮ ਸ਼ਾਹ ਸਰਪੰਚ ਨਿਊ ਮਾਲੇਵਾਲ, ਸਤਨਾਮ ਸਿੰਘ ਸਰਪੰਚ ਕਟਵਾਰਾਂ ਖੁਰਦ, ਪ੍ਰਧਾਨ ਪ੍ਰੇਮ ਚੰਦ ਚੇਚੀ, ਗੁਰਚਰਨ ਨਾਨੋਵਾਲ, ਚਾਨਣ ਰਾਮ ਬਜਾੜ, ਮੀਤਾ ਰੁੜਕੀ, ਦੇਸ ਰਾਜ ਭੂਮਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਹਿਤਕਾਰ ਹਰਨਾਮ ਸਿੰਘ ਜੋਸ਼ੀਲਾ ਦੇ ਅਕਾਲ ਚਲਾਣੇ ’ਤੇ ਢਿੱਲੋਂ ਸਮੇਤ ਹੋਰ ਐਨ. ਆਰ. ਆਈ. ਵੀਰਾਂ ਨੇ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਗੁ: ਸ੍ਰੀ ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।