ਚੌਧਰੀ ਰਣਵੀਰ ਚੇਚੀ ਨੇ ਆਜ਼ਾਦ ਚੋਣ ਲੜਨ ਦਾ ਕੀਤਾ ਵੱਡਾ ਐਲਾਨ
ਕਾਠਗੜ੍ਹ, 4 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਵਿਧਾਨ ਸਭਾ ਹਲਕੇ ਦੀ ਸਿਆਸਤ ’ਚ ਉਸ ਵੇਲੇ ਵੱਡਾ ਭੁਚਾਲ ਆ ਗਿਆ ਜਦੋਂ ਉੱਘੇ ਸਮਾਜ ਸੇਵੀ, ਇਲਾਕੇ ਦੇ ਲੋਕਾਂ ਦੇ ਹਮਦਰਦ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਚੌਧਰੀ ਰਣਵੀਰ ਚੇਚੀ ਨੇ ਬਲਾਚੌਰ ਹਲਕੇ ਤੋਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਅਧਿਕਾਰਤ ਐਲਾਨ ਕਰ ਦਿੱਤਾ। ਉਨ੍ਹਾਂ ਦੇ ਇਸ ਐਲਾਨ ਨਾਲ ਸਮੁੱਚੇ ਹਲਕੇ ਦੀ ਸਿਆਸਤ ਗਰਮਾ ਗਈ ਹੈ ਅਤੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲਦੇ ਨਜ਼ਰ ਆ ਰਹੇ ਹਨ।
ਕਾਠਗੜ੍ਹ, 4 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਵਿਧਾਨ ਸਭਾ ਹਲਕੇ ਦੀ ਸਿਆਸਤ ’ਚ ਉਸ ਵੇਲੇ ਵੱਡਾ ਭੁਚਾਲ ਆ ਗਿਆ ਜਦੋਂ ਉੱਘੇ ਸਮਾਜ ਸੇਵੀ, ਇਲਾਕੇ ਦੇ ਲੋਕਾਂ ਦੇ ਹਮਦਰਦ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਵਰਕਰ ਚੌਧਰੀ ਰਣਵੀਰ ਚੇਚੀ ਨੇ ਬਲਾਚੌਰ ਹਲਕੇ ਤੋਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਅਧਿਕਾਰਤ ਐਲਾਨ ਕਰ ਦਿੱਤਾ। ਉਨ੍ਹਾਂ ਦੇ ਇਸ ਐਲਾਨ ਨਾਲ ਸਮੁੱਚੇ ਹਲਕੇ ਦੀ ਸਿਆਸਤ ਗਰਮਾ ਗਈ ਹੈ ਅਤੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਚੌਧਰੀ ਰਣਵੀਰ ਚੇਚੀ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਪਾਰਟੀ ਦੇ ਟਕਸਾਲੀ ਤੇ ਜੁਝਾਰੂ ਵਰਕਰ ਵਜੋਂ ਜਾਣੇ ਜਾਂਦੇ ਸਨ। ਪਾਰਟੀ ਨੂੰ ਹਲਕੇ ਵਿੱਚ ਖੜ੍ਹਾ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਪਾਰਟੀ ਦੀਆਂ ਨੀਤੀਆਂ, ਵਰਕਰਾਂ ਦੀ ਅਣਦੇਖੀ ਅਤੇ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਅਣਗਹਿਲੀ ਨੂੰ ਲੈ ਕੇ ਲਗਾਤਾਰ ਬਾਗੀ ਸੁਰ ਅਖਤਿਆਰ ਕਰ ਰਹੇ ਸਨ। ਕਈ ਵਾਰ ਹਾਈਕਮਾਨ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ’ਤੇ ਅਖੀਰ ਉਨ੍ਹਾਂ ਨੇ ਲੋਕਾਂ ਦੀ ਅਦਾਲਤ ਵਿੱਚ ਜਾਣ ਦਾ ਫੈਸਲਾ ਲਿਆ ਹੈ। ਚੌਧਰੀ ਰਣਵੀਰ ਚੇਚੀ ਦੇ ਆਜ਼ਾਦ ਮੈਦਾਨ ’ਚ ਆਉਣ ਨਾਲ ਬਲਾਚੌਰ ਹਲਕੇ ਵਿੱਚ ਤਿਕੋਣਾ ਜਾਂ ਚੌਕੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਬਣ ਗਈ ਹੈ ।