08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਪਸੀ ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਉਹਾਰ

ਨਵਾਂਸ਼ਹਿਰ, 7 ਨਵੰਬਰ (ਦੀਦਾਰ ਸਿੰਘ ਸ਼ੇਤਰਾ) - ਪਿਛਲੇ 23 ਸਾਲਾਂ ਤੋਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਜਾਗਰੂਕ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਸਰਦਾਰ ਤਾਰਾ ਸਿੰਘ ਕਾਹਮਾ ਰੈੱਡ ਕ੍ਰਾਸ ਸਪੈਸ਼ਲ ਸਕੂਲ ਨਵਾਂਸ਼ਹਿਰ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ’ਤੇ ਸੁਸਾਇਟੀ ਮੈਂਬਰ ਰੇਸ਼ਮ ਸਿੰਘ ਨੇ ਕਿਹਾ ਕਿ ਦੇਸ਼ ਦਾ ਮੁੱਖ ਤਿਉਹਾਰ ਦੀਵਾਲੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।

ਅਜੀਤ ਡੈਸਕ 08-11-2026
ਨਵਾਂਸ਼ਹਿਰ, 7 ਨਵੰਬਰ (ਦੀਦਾਰ ਸਿੰਘ ਸ਼ੇਤਰਾ) - ਪਿਛਲੇ 23 ਸਾਲਾਂ ਤੋਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਜਾਗਰੂਕ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਸਰਦਾਰ ਤਾਰਾ ਸਿੰਘ ਕਾਹਮਾ ਰੈੱਡ ਕ੍ਰਾਸ ਸਪੈਸ਼ਲ ਸਕੂਲ ਨਵਾਂਸ਼ਹਿਰ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ’ਤੇ ਸੁਸਾਇਟੀ ਮੈਂਬਰ ਰੇਸ਼ਮ ਸਿੰਘ ਨੇ ਕਿਹਾ ਕਿ ਦੇਸ਼ ਦਾ ਮੁੱਖ ਤਿਉਹਾਰ ਦੀਵਾਲੀ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਸਮੇਂ ਦੇ ਨਾਲ ਇਸ ਨੂੰ ਮਨਾਉਣ ਦੇ ਤੌਰ- ਤਰੀਕੇ ਵੀ ਤੇਜੀ ਨਾਲ ਬਦਲ ਰਹੇ ਹਨ। ਨੌਜਵਾਨ ਪੀੜ੍ਹੀ ਪਟਾਕੇ ਵਜਾਉਣ ਨੂੰ ਹੀ ਖੁਸ਼ੀ ਸਮਝ, ਭਾਰੀ ਮਾਤਰਾ ਵਿੱਚ ਪੈਸੇ ਦਾ ਖੌਅ ਅਤੇ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ। ਅੱਗ ਲਗਣ ਦੀਆਂ ਘਟਨਾਵਾਂ ਵਾਪਰਨ ਦਾ ਖ਼ਤਰਾ ਵੱਧ ਜਾਂਦਾ ਹੈ। ਸੁਸਾਇਟੀ ਮੈਂਬਰ ਧਰਮਪਾਲ ਬਾਲੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਉਣ ਦੇ ਨਾਲ-ਨਾਲ ਕਲੀਨ ਅਤੇ ਗ੍ਰੀਨ ਦੀਵਾਲੀ ਦੇ ਉਦੇਸ਼ ਨਾਲ ਸਕੂਲ ਵਿੱਚ ਬੂਟੇ ਵੀ ਲਗਾਏ ਗਏ। ਇਹ ਮੌਕੇ ’ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਧਰਮ ਪਾਲ ਬਾਲੀ, ਕੁਲਦੀਪ ਕੁਮਾਰ, ਰਾਮ ਪਾਲ, ਰੇਸ਼ਮ ਸਿੰਘ ਅਤੇ ਸਕੂਲ ਮੁੱਖੀ ਲਛਮੀ ਦੇਵੀ, ਨਛੱਤਰ ਕੌਰ, ਪਰਵੀਨ ਕੌਰ, ਬਲਜੀਤ ਕੌਰ ਸੁਰਜੀਤ ਕੌਰ, ਪ੍ਰਿਅੰਕਾ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਸਟਰ ਸੁਰਜੀਤ ਸਿੰਘ ਮਾਹੀ ਨਹੀਂ ਰਹੇ ਅਗਲੀ ਖ਼ਬਰ ਆਓ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।