08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮਾਸਟਰ ਸੁਰਜੀਤ ਸਿੰਘ ਮਾਹੀ ਨਹੀਂ ਰਹੇ

ਸੜੋਆ, 7 ਨਵੰਬਰ (ਹਰਮੇਲ ਸਹੂੰਗੜਾ) - ਬੀਤੇ ਦਿਨ ਰਿਟਾਇਰਡ ਸੀ. ਐਚ.

ਅਜੀਤ ਡੈਸਕ 08-11-2026
ਸੜੋਆ, 7 ਨਵੰਬਰ (ਹਰਮੇਲ ਸਹੂੰਗੜਾ) - ਬੀਤੇ ਦਿਨ ਰਿਟਾਇਰਡ ਸੀ.ਐਚ.ਟੀ ਮਾਸਟਰ ਸੁਰਜੀਤ ਸਿੰਘ ਮਾਹੀ (84) ਸਾਲ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਸੁਰਿੰਦਰ ਸਿੰਘ ਮਾਹੀ ਨੇ ਦੱਸਿਆ ਕਿ ਮਾਸਟਰ ਸੁਰਜੀਤ ਸਿੰਘ ਮਾਹੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦਪੁਰ ਅਤੇ ਜ਼ਿਆਦਾਤਰ ਪਿੰਡ ਜੈਨਪੁਰ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਉਨ੍ਹਾਂ ਦੀ ਬੀਤੀ ਚਾਰ ਤਰੀਕ ਨੂੰ ਅਟੈਕ ਆਉਣ ਨਾਲ ਮੌਤ ਹੋ ਗਈ ਤੇ ਪਰਿਵਾਰ ਦੇ ਕੁੱਝ ਮੈਂਬਰ ਜੋ ਕਿ ਵਿਦੇਸ਼ ਵਿੱਚ ਗਏ ਸਨ ਉਹਨਾਂ ਦੇ ਆਉਣ ’ਤੇ ਹੀ ਸਸਕਾਰ ਬਾਅਦ ਦੁਪਹਿਰ ਪਿੰਡ ਐਮਾ ਤਹਿਸੀਲ ਬਲਾਚੌਰ ਬਲਾਕ ਸੜੋਆ ਵਿਖੇ ਕੀਤਾ ਜਾਵੇਗਾ। ਉਹਨਾਂ ਨਾਲ ਦੱਸਿਆ ਕਿ ਮਾਸਟਰ ਹੋਣ ਰਿਟਾਇਰ ਹੋਣ ਤੋਂ ਬਾਅਦ ਜਿਆਦਾਤਰ ਆਪਣਾ ਸਮਾਂ ਗੁਰਦੁਆਰਾ ਸਾਹਿਬ ਵਿਖੇ ਹੀ ਧਾਰਮਿਕ ਕੰਮਾਂ ’ਚ ਸਮਾਂ ਦਿੰਦੇ ਸਨ ਅਤੇ ਸਮਾਜ ਸੇਵੀ ਦੇ ਕੰਮਾਂ ਨਾਲ ਵੀ ਜੁੜੇ ਹੋਏ ਸਨ ਅਤੇ ਧਾਰਮਿਕ ਖਿਆਲਾਂ ਵਾਲੇ ਇਨਸਾਨ ਸਨ। ਹੋਰਨਾ ਤੋਂ ਇਲਾਵਾ ਗੁਰਦੀਪ ਸਿੰਘ ਮਾਹੀ, ਜਸਵਿੰਦਰ ਕੌਰ ਨੂੰਹ, ਦਲਵੀਰ ਕੌਰ ਨੂੰਹ ਅਤੇ ਹੋਰ ਰਿਸ਼ਤੇਦਾਰ ਇਸ ਸੋਗ ਦੀ ਘੜੀ ਵਿੱਚ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਉਹਨਾਂ ਨਮਿਤ ਅੰਤਿਮ ਅਰਦਾਸ 12 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਤੇ ਵਿਸ਼ਵਕਰਮਾ ਦਿਵਸ ਦੀਆਂ ਖੁਸ਼ੀਆਂ ਸਾਂਝੇ ਤੇ ਸਦਭਾਵਨਾ ਨਾਲ ਮਨਾਈਆਂ ਜਾਣ-ਬਾਬੂ ਗੁਰਨਾਮ ਦਾਸ ਜੀਤਪੁਰ ਅਗਲੀ ਖ਼ਬਰ ਆਪਸੀ ਸਾਂਝ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।