ਪੱਲੀ ਝਿੱਕੀ ਵਿਖੇ ਆਵਾਰਾ ਛੱਡੇ ਸਾਨ੍ਹਾਂ ਨੇ ਲਈ ਮੱਝ ਦੀ ਜਾਨ
ਪੱਲੀ ਝਿੱਕੀ, 9 ਨਵੰਬਰ (ਕੁਲਦੀਪ ਸਿੰਘ ਪਾਬਲਾ)-ਪੱਲੀ ਝਿੱਕੀ ਵਿਖੇ ਬੰਗਾ-ਸੜਕ ’ਤੇ ਬਾਗ ਦੇ ਨੇੜੇ ਰਹਿੰਦੇ ਫ਼ਦਰਦੀਨਾ ਵੀਰਾ ਗੁੱਜਰ ਪਰਿਵਾਰ ਦੇ ਡੇਰੇ ’ਚ ਦੀਵਾਲੀ ਤੋਂ ਇੱਕ ਦਿਨ ਪਹਿਲੀ ਰਾਤ ਨੂੰ ਆਵਾਰਾ ਛੱਡੇ ਸਾਨ੍ਹਾਂ ਵਲੋਂ ਸੂਣੇ ਵਾਲੀ ਮੱਝ ਦੀ ਜਾਨ ਲੈ ਲਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਕਰਦੀਨ ਵੀਰਾ ਨੇ ਦੱਸਿਆ ਕਿ ਰਾਤ ਨੂੰ ਸਾਡੇ ਡੇਰੇ ’ਤੇ ਲੋਕਾਂ ਵਲੋਂ ਛੱਡੇ ਆਵਾਰਾ ਸਾਨ੍ਹਾਂ ਨੇ ਮੱਝ ਨੂੰ ਟੱਕਰਾਂ ਮਾਰ-ਮਾਰ ਕੇ ਮਾਰ ਦਿੱਤਾ ਗਿਆ।
ਪੱਲੀ ਝਿੱਕੀ ਵਿਖੇ ਅਵਾਰਾ ਸਾਨ੍ਹਾਂ ਵਲੋਂ ਮਾਰੀ ਗਈ ਮੱਝ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਕਰਦੀਨ ਵੀਰਾ।
10-11-2026