ਡੀ.ਸੀ. ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਸੜੋਆ ਬਾਜ਼ਾਰ ’ਚ ਥਾਂ-ਥਾਂ ਲੱਗੇ ਪਟਾਕਿਆਂ ਦੇ ਸਟਾਲ
ਸੜੋਆ, 9 ਨਵੰਬਰ (ਪੱਤਰ ਪ੍ਰੇਰਕ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੀਵਾਲੀ ਦੇ ਤਿਉਹਾਰ ’ਤੇ ਪਟਾਕੇ ਵੇਚਣ ਵਾਲਿਆਂ ਲਈ ਕੱਢੇ ਗਏ ਡਰਾਅ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਟਾਕਾ ਵਿਕਰੇਤਾ ਵਲੋਂ ਖੂਬ ਪਟਾਕੇ ਵੇਚੇ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਾਲ ਦੀਵਾਲੀ ਦੇ ਮੌਕੇ ’ਤੇ ਬਜ਼ਾਰ ਵਿੱਚ ਬਹੁਤ ਭੀੜ ਨਾਲ ਪੈਦਾ ਹੋਣ ਵਾਲੀਆਂ ਸਮੱਸਿਆ ਨੂੰ ਦੇਖਦੇ ਹੋਏ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ’ਚ ਕੁਝ ਦੁਕਾਨਦਾਰਾਂ ਦੇ ਨਾਂ ’ਤੇ ਪਟਾਕਾ ਵੇਚਣ ਦਾ ਲਾਇਸੰਸ ਦੇਣ ਦੇ ਨਾਲ-ਨਾਲ ਥਾਵਾਂ ਵੀ ਨਿਸ਼ਚਿਤ ਕੀਤੀਆਂ ਗਈਆਂ ਸਨ ਪਰ ਸਰਕਾਰ ਦੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਅੱਖੋਂ ਪਰੋਖੋ ਕੀਤਾ ਜਾ ਰਿਹਾ ਹੈ।
ਅਜੀਤ ਡੈਸਕ
10-11-2026