ਡੇਰਾ ਭਰੋਮਜਾਰਾ ਵਿਖੇ ਬੰਗੜ ਜਠੇਰਿਆਂ ਦੇ ਮੇਲੇ ਦਾ ਪੋਸਟਰ ਜਾਰੀ
ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ) - ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਬੰਗੜ ਜਠੇਰਿਆਂ ਦਾ ਸਲਾਨਾ ਜੋੜ ਮੇਲਾ 22 ਨਵੰਬਰ ਦਿਨ ਐਤਵਾਰ ਨੂੰ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਪੋਸਟਰ ਜਾਰੀ ਕਰਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੇ ਦੱਸਿਆ ਕਿ ਮੇਲੇ ਦੌਰਾਨ ਰਾਗੀ, ਢਾਡੀ ਅਤੇ ਕਲਾਕਾਰ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨਗੇ।
ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ) - ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਬੰਗੜ ਜਠੇਰਿਆਂ ਦਾ ਸਲਾਨਾ ਜੋੜ ਮੇਲਾ 22 ਨਵੰਬਰ ਦਿਨ ਐਤਵਾਰ ਨੂੰ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਪੋਸਟਰ ਜਾਰੀ ਕਰਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੇ ਦੱਸਿਆ ਕਿ ਮੇਲੇ ਦੌਰਾਨ ਰਾਗੀ, ਢਾਡੀ ਅਤੇ ਕਲਾਕਾਰ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨਗੇ। ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ ਵੱਖ-ਵੱਖ ਡੇਰਿਆਂ ਤੋਂ ਆਏ ਸੰਤ ਮਹਾਂਪੁਰਸ਼ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪੰਜਾਬ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਡਾ.ਕ੍ਰਿਪਾਲ ਸਿੰਘ, ਰੂਪ ਲਾਲ ਸੇਖੇ, ਸੁੱਚਾ ਰਾਮ ਤਾਹਰਪੁਰ, ਹਰਮੀਤ ਰਾਮ, ਹਰਜਿੰਦਰ ਕੁਮਾਰ, ਬਲਵੰਤ ਰਾਏ ਵੜਿੰਗ, ਲੈਕ.ਰਾਮ ਲੁਭਾਇਆ, ਰੌਸ਼ਨ ਲਾਲ, ਸੋਹਣ ਲਾਲ, ਹੰਸ ਰਾਜ, ਬੀਬੀ ਸ਼ੀਲਾ ਦੇਵੀ, ਬੀਬੀ ਚਰਨ ਕੌਰ, ਬੀਬੀ ਕਮਲਾ ਦੇਵੀ, ਊਸ਼ਾ ਰਾਣੀ, ਬਿਮਲਾ ਦੇਵੀ, ਸੁਰਿੰਦਰ ਕੌਰ, ਸੋਹਣ ਲਾਲ ਕਲਸੀ, ਸ਼ਾਮ ਸੁੰਦਰ ਭੱਟੀ, ਰੇਖਾ ਰਾਣੀ, ਰਾਜਵਿੰਦਰ ਕੌਰ, ਹਰਬੰਸ ਕੌਰ, ਜਸਵੀਰ ਕੌਰ, ਜੋਗਿੰਦਰ ਕੌਰ, ਹਰਸ਼ ਬੰਗੜ ਆਦਿ ਹਾਜ਼ਰ ਸਨ।