18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਭੋਗ ’ਤੇ ਵਿਸ਼ੇਸ਼-ਬੀਬੀ ਚਰਨ ਕੌਰ ਝੰਡੇਰ ਕਲਾਂ

ਬਹਿਰਾਮ - ਉਹ ਇਨਸਾਨ ਮਹਾਨ ਹੁੰਦੇ ਹਨ ਜੋ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਵਧੀਆ ਸੇਵਾਵਾਂ ਨਿਭਾਅ ਕੇ ਇਸ ਦੁਨੀਆ ਤੋਂ ਪਰਦਾ ਕਰ ਜਾਂਦੇ ਹਨ। ਐਹੋ ਜਿਹੀ ਸ਼ਖ਼ਸੀਅਤ ਸਨ ਬੀਬੀ ਚਰਨ ਕੌਰ ਪਤਨੀ ਸ੍ਰੀ ਪ੍ਰੀਤਾ ਰਾਮ ਝੰਡੇਰ ਕਲਾਂ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਅਜੀਤ ਡੈਸਕ 18-11-2026
ਬਹਿਰਾਮ - ਉਹ ਇਨਸਾਨ ਮਹਾਨ ਹੁੰਦੇ ਹਨ ਜੋ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਸਮਾਜ ਪ੍ਰਤੀ ਵੀ ਵਧੀਆ ਸੇਵਾਵਾਂ ਨਿਭਾਅ ਕੇ ਇਸ ਦੁਨੀਆ ਤੋਂ ਪਰਦਾ ਕਰ ਜਾਂਦੇ ਹਨ। ਐਹੋ ਜਿਹੀ ਸ਼ਖ਼ਸੀਅਤ ਸਨ ਬੀਬੀ ਚਰਨ ਕੌਰ ਪਤਨੀ ਸ੍ਰੀ ਪ੍ਰੀਤਾ ਰਾਮ ਝੰਡੇਰ ਕਲਾਂ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਬੀਬੀ ਚਰਨ ਕੌਰ ਦਾ ਜਨਮ 01 ਜਨਵਰੀ 1941 ਨੂੰ ਪਿੰਡ ਢੰਡੇ-ਸੰਗਢੇਸੀਆਂ ਜ਼ਿਲ੍ਹਾ ਜਲੰਧਰ ਵਿਖੇ ਪਿਤਾ ਜੱਗਾ ਰਾਮ ਦੇ ਘਰ ਅਤੇ ਮਾਤਾ ਬੀਬੀ ਕਰਮੀ ਦੀ ਕੁੱਖੋਂ ਹੋਇਆ। ਜੀਵਨ ਸਾਥੀ ਜੱਗਾ ਰਾਮ ਦੀ ਮਿਹਨਤ ਨਾਲ ਆਪਣੇ ਪੁੱਤਰ ਲੈਕ: ਰਾਮ ਪ੍ਰਕਾਸ਼, ਬਚਿੱਤਰ ਸਿੰਘ, ਹਰਮੇਸ਼ ਲਾਲ ਤੇ ਪੁੱਤਰੀਆਂ ਗੁਰਮੇਜ ਕੌਰ, ਕਸ਼ਮੀਰ ਕੌਰ, ਪ੍ਰਵੀਨ ਕੁਮਾਰੀ ਨੂੰ ਉੱਚ ਵਿੱਦਿਆ ਹਾਸਿਲ ਕਰਾ ਕੇ ਕਾਮਯਾਬ ਕੀਤਾ। ਅੱਜ ਮਿਤੀ 18 ਨਵੰਬਰ 2026 ਦਿਨ ਬੁੱਧਵਾਰ ਨੂੰ ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਜੀ ਝੰਡੇਰ ਕਲਾਂ ਵਿਖੇ ਹੋਵੇਗਾ। ਜਿਥੇ ਵੱਖ-ਵੱਖ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ। - ਨਛੱਤਰ ਸਿੰਘ ਬਹਿਰਾਮ
ਪਿਛਲੀ ਖ਼ਬਰ ਬਲਾਚੌਰ ਵਾਲੀਬਾਲ ਲੀਗ ਧੂਮਧਾਮ ਨਾਲ ਸਮਾਪਤ ਅਗਲੀ ਖ਼ਬਰ ਸਜਾਵਲਪੁਰ ਦੇ ਸਾਬਕਾ ਸਰਪੰਚ ਚੂਹੜ ਸਿੰਘ ਨਹੀਂ ਰਹੇ, ਸਸਕਾਰ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।