27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੰਦਰ ਵਿਖੇ ਧੂਣੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ

ਅਜੀਤ ਡੈਸਕ 25-01-2026
ਬਸੀ ਪਠਾਣਾਂ, 24 ਜਨਵਰੀ (ਐਚ.ਐਸ.ਗੌਤਮ)-ਸਥਾਨਕ ਡੇਰਾ ਸੁਆਮੀ ਨਰਾਇਣਪੁਰੀ ਦੇਵੀ ਮੰਦਰ ਬਸੀ ਪਠਾਣਾਂ ਵਿਖੇ ਅੱਜ ਸਵਾਮੀ ਨਰਾਇਣਪੁਰੀ ਦੇ ਇਤਿਹਾਸਿਕ ਤਪੱਸਿਆਧਾਰੀ ਅਖੰਡ ਧੂਣੇ ਦੀ ਸੁੰਦਰਤਾ ਵਧਾਉਣ ਲਈ ਉਸੇ ਜਗ੍ਹਾ 'ਤੇ ਹੀ ਨਿਰਮਾਣ ਦਾ ਕੰਮ ਡੇਰੇ ਦੇ ਗੱਦੀ ਨਸ਼ੀਨ ਮਹੰਤ ਬਾਬਾ ਵਿਸਾਖਪੁਰੀ ਦੀ ਅਗਵਾਈ ਹੇਠ ਮੰਦਰ ਕਮੇਟੀ ਨੇ ਸ਼ੁਰੂ ਕਰਵਾਇਆ | ਪ੍ਰਬੰਧਕ ਦੇਵਰਾਜ ਪਾਹਵਾ ਨੇ ਦੱਸਿਆ ਕਿ ਤਪੱਸਿਆਧਾਰੀ ਧੂਣੇ ਦੇ ਨਿਰਮਾਣ ਦੀ ਰਸਮ ਪੰਡਿਤ ਰਜਿੰਦਰ ਭਨੋਟ ਦੀ ਹਾਜ਼ਰੀ ਅਤੇ ਓਮ ਪ੍ਰਕਾਸ਼ ਕਾਲਾ ਆੜ੍ਹਤੀ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਮਾਲੀ ਸਹਾਇਤਾ ਤੇ ਸੀਮਿੰਟ ਦੇ ਕੇ ਆਪਣੇ ਹੱਥਾਂ ਨਾਲ ਇੱਟ ਰੱਖ ਕੇ ਕੀਤਾ | ਇਸ ਮੌਕੇ ਮੰਦਰ ਕਮੇਟੀ ਦੇ ਅਹੁਦੇਦਾਰ ਹਰੀਸ਼ ਚਾਵਲਾ, ਅਸ਼ੋਕ ਟੁਲਾਨੀ, ਜਗਦੀਸ਼ ਕੁਮਾਰ ਜੱਗੀ, ਸਤਪਾਲ ਸੱਚਦੇਵਾ, ਹੇਮਰਾਜ ਥਰੇਜਾ, ਵਾਸਦੇਵ ਨੰਦਾ, ਸੁਸ਼ੀਲ ਗਰੋਵਰ, ਹਰੀਸ਼ ਸ਼ਰਮਾ, ਭੁਪਿੰਦਰ ਸਿੰਘ ਭਿੰਦਾ, ਓਮ ਪ੍ਰਕਾਸ਼ ਕਾਲਾ, ਰਜਿੰਦਰ ਭਨੋਟ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਅਮਲੋਹ ਵਿਖੇ ਕੱਢਿਆ ਫਲੈਗ ਮਾਰਚ ਅਗਲੀ ਖ਼ਬਰ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।