27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਵਿਸ਼ਵ ਬਾਲੜੀ ਦਿਵਸ ਮੌਕੇ ਦਿੱਤੀ ਵਧਾਈ

ਅਜੀਤ ਡੈਸਕ 25-01-2026
ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਬਲਜਿੰਦਰ ਸਿੰਘ)-ਵਿਸ਼ਵ ਬਾਲੜੀ ਦਿਵਸ ਦੀ ਵਧਾਈ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੀਨੀਅਰ ਡਾ. ਹਰਬੰਸ ਲਾਲ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਸਮਾਜ ਵਿਚ ਮਨੁੱਖਤਾ ਅੰਦਰ ਬਰਾਬਰਤਾ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਬੇਟੀ ਨੂੰ ਵੱਧ ਤੋਂ ਵੱਧ ਮਾਣ-ਸਤਿਕਾਰ ਅਤੇ ਆਪਣੇ ਬੇਟਿਆਂ ਨਾਲੋਂ ਵੀ ਬੇਟੀਆਂ ਦੇ ਜੀਵਨ ਅੰਦਰ ਹਰ ਖੇਤਰ ਵਿਚ ਵਧ ਚੜ੍ਹ ਕੇ ਪਹਿਲ ਦੇਣ ਦੀ ਬਹੁਤ ਲੋੜ ਹੈ ਕਿਉਂਕਿ ਜਦੋਂ ਘਰ ਵਿਚ ਪੁੱਤਰੀ ਜਨਮ ਲੈਂਦੀ ਹੈ ਤਾਂ ਉਸ ਵੇਲੇ ਤੋਂ ਹੀ ਸਾਡਾ ਸਮਾਜ ਪੁੱਤਰੀ ਨੂੰ ਬੋਝ ਸਮਝਣ ਲੱਗ ਜਾਂਦਾ ਹੈ | ਅੱਜ ਜਿੱਥੇ ਸਰਕਾਰਾਂ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਲਗਾ ਰਹੀਆਂ ਹਨ, ਉੱਥੇ ਹੀ ਮਾਪਿਆਂ ਨੂੰ ਵੀ ਆਪਣੀਆਂ ਬੇਟੀਆਂ ਨੂੰ ਲੜਕਿਆਂ ਦੇ ਮੁਕਾਬਲੇ ਸਾਰੇ ਅਧਿਕਾਰ ਦੇਣੇ ਚਾਹੀਦੇ ਹਨ ਤਾਂ ਜੋ ਉਹ ਸਮਾਜ ਵਿਚ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਕਾਬਲ ਬਣ ਸਕਣ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਵਿਸ਼ਵ ਪੱਧਰ 'ਤੇ ਸਿੱਖਿਆ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ | ਜਿਸ ਦਾ ਮਕਸਦ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਹੈ ਜਿੱਥੇ ਕੋਈ ਵੀ ਵਿਅਕਤੀ ਅਨਪੜ੍ਹ ਨਾ ਰਹੇ | ਉਨ੍ਹਾਂ ਸਿੱਖਿਆ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਵਿਸ਼ਵ ਦੇ ਲੋਕਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਵੀ ਕੀਤੀ | ਇਸ ਮੌਕੇ ਡਾ. ਹਰਬੰਸ ਲਾਲ ਨੇ ਸਪੇਨ ਤੋਂ ਆਈ ਆਪਣੀ ਬੇਟੀ ਸਪਨਾ ਵਰਮਾ ਨੂੰ ਬਾਲੜੀ ਦਿਵਸ ਤੇ ਫੁੱਲ੍ਹਾਂ ਦਾ ਬੁੱਕਾ ਭੇਟ ਕਰਕੇ ਵਧਾਈ ਦਿੱਤੀ | ਇਸ ਮੌਕੇ ਸਵੀਟੀ ਦੀ ਮਾਤਾ ਪ੍ਰੇਮ ਲਤਾ ਨੇ ਆਰਤੀ ਕਰਕੇੇ ਵਿਸ਼ਵ ਬਾਲੜੀ ਦਿਵਸ ਮਨਾਇਆ |
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਕੌਮੀ ਬਾਲੜੀ ਦਿਵਸ ਮਨਾਇਆ ਅਗਲੀ ਖ਼ਬਰ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।