29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਤਲੋਕ ਆਸ਼ਰਮ ਵਿਖੇ ਸਮਾਗਮ 'ਚ ਸਾਬਕਾ ਮੰਤਰੀ ਡਾ. ਲਾਲ, ਜੈਨ ਤੇ ਰਾਜੂ ਨੇ ਲਵਾਈ ਹਾਜ਼ਰੀ

ਅਜੀਤ ਡੈਸਕ 31-01-2026
ਖਮਾਣੋਂ, 30 ਜਨਵਰੀ (ਮਨਮੋਹਣ ਸਿੰਘ ਕਲੇਰ)-ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਡਾ. ਹਰਬੰਸ ਲਾਲ ਨੇ ਆਪਣੇ ਸਾਥੀਆਂ ਸਮੇਤ ਸਤਲੋਕ ਆਸ਼ਰਮ ਖਮਾਣੋਂ ਵਿਖੇ ਤਿੰਨ ਦਿਨ ਤੋਂ ਲਗਾਤਾਰ ਚੱਲ ਰਹੇ ਭਗਤ ਕਬੀਰ ਜੀ ਦੇ 508ਵੇਂ ਨਿਰਵਾਣ ਦਿਵਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਡਾ. ਹਰਬੰਸ ਲਾਲ, ਭਾਜਪਾ ਮੰਡਲ ਖਮਾਣੋਂ ਦੇ ਪ੍ਰਧਾਨ ਵਿਵੇਕ ਜੈਨ ਅਤੇ ਦੀਪਕ ਕੁਮਾਰ ਰਾਜੂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਤਲੋਕ ਆਸ਼ਰਮ ਵਿਚ ਆ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਧਰਤੀ 'ਤੇ ਸਵਰਗ ਹੋਵੇ | ਮੁੱਖ ਸੇਵਾਦਾਰ ਰਾਮ ਦਾਸ ਫਰੌਰ, ਦੀਪਕ ਦਾਸ ਗੋਬਿੰਦਗੜ੍ਹ, ਹਰਲਵਲੀਨ ਦਾਸ ਪਟਿਆਲਾ, ਸੁਖਦੇਵ ਦਾਸ ਚੰਡੀਗੜ੍ਹ ਨੇ ਦੱਸਿਆ ਕਿ ਸੰਤ ਰਾਮਪਾਲ ਵਲੋਂ ਸੰਗਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਕਈ ਸਮਾਜ ਸੇਵੀ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਸੁਰਿੰਦਰ ਕੁਮਾਰ ਖਮਾਣੋਂ, ਸੈਕਟਰੀ ਦਲੇਰ ਸਿੰਘ ਖਾਲਸਾ, ਸੁਖਵਿੰਦਰ ਪੱਪੀ, ਰਾਜੀਵ ਸ਼ਰਮਾ, ਅੰਮਿ੍ਤਪਾਲ ਸਿੰਘ ਮਨੈਲਾ, ਕੁਲਵੰਤ ਦਾਸ ਗੋਬਿੰਦਗੜ੍ਹ ਵੀ ਹਾਜ਼ਰ ਸਨ |
ਪਿਛਲੀ ਖ਼ਬਰ 28 ਨੂੰ ਮੰਡੀ ਗੋਬਿੰਦਗੜ੍ਹ 'ਚ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨਾਂ ਲਈ ਇਕ ਸਮਾਗਮ ਹੋਵੇਗਾ ਅਗਲੀ ਖ਼ਬਰ ਐੱਸ. ਆਈ. ਚਮਕੌਰ ਸਿੰਘ ਪੁਲਿਸ ਚੌ ਕੀ ਛੀਟਾਂਵਾਲਾ ਦੇ ਮੁਖੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।