23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਪੰਜਾਬ ਸਰਕਾਰ ਵਲੋਂ ਅਸਲ੍ਹਾ ਧਾਰਕਾਂ ਦੇ ਲਾਇਸੰਸ ਕੈਂਸਲ ਕਰਨਾ ਆਮ ਲੋਕਾਂ ਲਈ ਬਣ ਸਕਦਾ ਹੈ ਖ਼ਤਰਾ-ਐਡਵੋਕੇਟ ਢਿੱਲੋਂ

ਅਜੀਤ ਡੈਸਕ 13-02-2026
ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਅਸਲ੍ਹਾ ਧਾਰਕਾਂ ਦੇ ਲਾਇਸੈਂਸ ਕੈਂਸਲ ਕਰਨ ਲਈ ਸਖ਼ਤ ਰੂਲ ਬਣਾਏ ਜਾ ਰਹੇ ਹਨ, ਜੋ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ, ਕਿਉਂਕਿ ਜ਼ਿਆਦਾਤਰ ਲੋੜਵੰਦ ਲੋਕ ਹੀ ਅਸਲਾ ਲੈਂਦੇ ਹਨ ਤਾਂ ਜੋ ਉਹ ਮਾੜੇ ਅਨਸਰਾਂ ਤੋਂ ਆਪਣੀ ਸੁਰੱਖਿਆ ਕਰ ਸਕਣ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਐਡਵੋਕੇਟ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਸਲੇ ਦੇ ਲਾਇਸੈਂਸ ਦੀਆਂ ਭਾਰੀ ਫ਼ੀਸਾਂ ਲਾਇਸੈਂਸ ਦੇਣ ਤੋਂ ਪਹਿਲਾਂ ਲਈਆਂ ਜਾਂਦੀਆਂ ਹਨ ਤੇ ਅਸਲਾ ਲੈਣ ਵਾਲੇ ਵਿਅਕਤੀ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਕਿ ਉਕਤ ਵਿਅਕਤੀ ਨੂੰ ਅਸਲੇ ਦੀ ਲੋੜ ਹੈ ਜਾਂ ਉਕਤ ਵਿਅਕਤੀ ਜਾਣਬੁੱਝ ਕੇ ਅਸਲਾ ਲੈ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਅਸਲਾ ਲਾਇਸੈਂਸ ਰੱਦ ਕਰਨ ਨਾਲ ਪੰਜਾਬ 'ਚ ਵਾਰਦਾਤਾਂ ਵੱਧਣ ਦਾ ਡਰ ਹੈ, ਕਿਉਂਕਿ ਸੂਬੇ 'ਚ ਜ਼ਿਆਦਾਤਰ ਵਾਰਦਾਤਾਂ ਨਜਾਇਜ਼ ਅਸਲੇ ਨਾਲ ਹੰੁਦੀਆਂ ਹਨ | ਸਿਰਫ਼ ਤੇ ਸਿਰਫ਼ 5 ਪ੍ਰਤੀਸ਼ਤ ਦੇ ਕਰੀਬ ਵਾਰਦਾਤਾਂ ਜਾਇਜ਼ ਅਸਲੇ ਨਾਲ ਹੰੁਦੀਆਂ ਹਨ, ਉਹ ਵੀ ਉਹ ਜਿਹੜੇ ਅਸਲੇ ਗ਼ਲਤ ਰੂਪ 'ਚ ਜਾਰੀ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਾਰੀ ਕੀਤੇ ਅਸਲਿਆਂ ਦੀ ਮੁੜ ਵੈਰੀਫਿਕੇਸ਼ਨ ਕਰੇ ਤੇ ਅਸਲੇ ਦਾ ਦਿਖਾਵਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਅਸਲੇ ਹੀ ਰੱਦ ਕੀਤੇ ਜਾਣ, ਨਾ ਕਿ ਲੋੜਵੰਦ ਲੋਕਾਂ ਨੂੰ ਇਸ ਦੇ ਘੇਰੇ 'ਚ ਲਿਆਉਂਦਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਰਾਰਤੀ ਅਨਸਰਾਂ ਤੇ ਗੈਗਸਟਰਾਂ ਤੇ ਨੱਥ ਪਾਵੇ ਤਾਂ ਜੋ ਆਏ ਚਿੱਟੇ ਦਿਨ ਹੰੁਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਤੇ ਸੂਬੇ ਦੇ ਲੋਕ ਅਮਨ ਸ਼ਾਂਤੀ ਦੀ ਜ਼ਿੰਦਗੀ ਜੀਅ ਸਕਣ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ-ਕੌਂਸਲਰ ਲਵੀ, ਤਰਨਦੀਪ ਬਦੇਸ਼ਾ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ 'ਚ ਸਿਹਤ ਸੰਭਾਲ ਖੇਤਰ ਵਿਚ ਕਰੀਅਰ ਵਿਸ਼ੇ 'ਤੇ ਗੈਸਟ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।