15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ'

ਅਜੀਤ ਡੈਸਕ 14-02-2026
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਲੋਂ 'ਵਿਸ਼ਵ ਰੇਡੀਓ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਭਾਗ ਵਲੋਂ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਸ਼ਵ ਰੇਡੀਓ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰੇਡੀਓ ਅੱਜ ਵੀ ਸੰਚਾਰ ਦਾ ਮਹੱਤਵਪੂਰਨ ਜਨ ਮਾਧਿਅਮ ਹੈ ਅਤੇ ਭਾਵੇਂ ਅੱਜ ਤਕਨਾਲੋਜੀ ਕਾਫ਼ੀ ਅੱਗੇ ਲੰਘ ਚੁੱਕੀ ਹੈ ਪਰ ਫਿਰ ਵੀ ਰੇਡੀਓ ਦੀ ਲੋਕਪਿ੍ਅਤਾ ਅਤੇ ਭਰੋਸੇਯੋਗਤਾ ਵਿਚ ਕੋਈ ਕਮੀ ਨਹੀਂ ਆਈ | ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਵਿਚ ਰੇਡੀਓ ਦੀ ਮਹੱਤਤਾ ਬਾਰੇ ਦੱਸਦਿਆਂ ਰੇਡੀਓ ਦੀਆਂ ਵੱਖ-ਵੱਖ ਵਿਧਾਵਾਂ ਤੋਂ ਜਾਣੂ ਕਰਵਾਇਆ ਅਤੇ ਰੇਡੀਓ ਵਿਚ ਰੁਜ਼ਗਾਰ ਦੇ ਮੌਕਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ | ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਨਾਦਿਸ਼, ਪ੍ਰੋ. ਅਮਨਦੀਪ ਕੌਰ. ਪ੍ਰੋ. ਰੰਜਿਤਾ ਸ਼ਰਮਾ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰੋ. ਗਗਨਦੀਪ ਕੌਰ ਨੇ ਰੇਡੀਓ ਦੇ ਮਹੱਤਵ ਸਬੰਧੀ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਆਯੋਜਿਤ ਵੱਖ-ਵੱਖ ਮੁਕਾਬਲਿਆਂ ਜਿਵੇਂ ਰੇਡੀਓ ਜਿੰਗਲ ਵਿਚ ਬੀ.ਏ.ਜੇ.ਐਮ.ਸੀ ਭਾਗ ਪਹਿਲਾ ਦੇ ਕਿ੍ਸ਼ਨਾ, ਰੇਡੀਓ ਨਿਊਜ਼ ਬੁਲੇਟਿਨ ਵਿਚ ਬੀ.ਏ.ਜੇ.ਐਮ.ਸੀ ਭਾਗ ਪਹਿਲਾ ਦੀ ਜਸਲੀਨ ਕੌਰ, ਰੇਡੀਓ ਇੰਟਰਵਿਊ ਵਿਚ ਐਮ.ਏ.ਜੇ.ਐਮ.ਸੀ ਭਾਗ ਪਹਿਲਾ ਦੀ ਰੱਜੀ ਗੁਪਤਾ ਅਤੇ ਰੇਡੀਓ ਡਾਕੂਮੈਂਟਰੀ ਵਿਚ ਬੀ. ਏ. ਜੇ. ਐਮ. ਸੀ ਭਾਗ ਪਹਿਲਾ ਦੀ ਵੈਦੇਹੀ ਨੇ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਬੀ.ਏ.ਜੇ.ਐਮ.ਸੀ ਭਾਗ ਤੀਸਰਾ ਦੀਆਂ ਵਿਦਿਆਰਥਣਾਂ ਨਵੀਨ ਅਤੇ ਅੰਬਿਕਾ ਠਾਕੁਰ ਵਲੋਂ ਵਿਭਾਗ ਦੇ ਯੂ-ਟਿਊਬ ਚੈਨਲ ਲਈ ਵਿਸ਼ੇਸ਼ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ |
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਰਾਜ ਪੱਧਰੀ ਸਮਾਗਮ ਵਿਵਾਦਾਂ 'ਚ ਘਿਰਿਆ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।