ਬਸੀ ਪਠਾਣਾਂ, 13 ਫਰਵਰੀ (ਐਚ.ਐਸ.ਗੌਤਮ)-ਜੀ.ਟੀ.ਬੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੈਲੋਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਈ ਦਿੱਤੀ ਗਈ¢ ਸਮਾਗਮ ਦੀ ਸ਼ੁਰੂਆਤ ਜੂਨੀਅਰਾਂ ਵਲੋਂ ਸੀਨੀਅਰਾਂ ਦੇ ਨਿੱਘੇ ਸਵਾਗਤ ਅਤੇ ਸ਼ਬਦ ਗਾਇਨ ਨਾਲ ਹੋਈ¢ ਇਸ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਯਾਦਗਾਰ ਅਨੁਭਵ ਸਾਂਝੇ ਕੀਤੇ ਅਤੇ ਸਕੂਲ 'ਚ ਬਿਤਾਏ ਯਾਦਗਾਰੀ ਤੇ ਸੋਹਣੇ ਪਲਾਂ ਨੂੰ ਯਾਦ ਕੀਤਾ¢ ਮਾਡਲਿੰਗ ਵਿਚ ਅਦੇਸ਼ਪ੍ਰੀਤ ਸਿੰਘ ਨੂੰ ਮਿਸਟਰ ਫੇਅਰਵੈੱਲ, ਮਨਜੋਤ ਕੌਰ ਨੂੰ ਮਿਸ ਫੇਅਰਵੈੱਲ, ਰਮਨਪ੍ਰੀਤ ਕੌਰ ਨੂੰ ਬਿਊਟੀਫੁਲ ਗਰਲ, ਜਸਕਰਨ ਸਿੰਘ ਨੂੰ ਸਟਾਈਲ ਆਈਕਾਨ, ਗੁਰਸਾਨ ਸਿੰਘ ਨੂੰ ਲੌਜਿਕ ਲੈਜੈਂਟ, ਸਿਮਰਨ ਨੂੰ ਗੋਲਡਨ ਹਾਰਟ, ਹਰਸ਼ਦੀਪ ਕੌਰ ਨੂੰ ਟੇਲੈਂਟ ਹੱਬ ਅਤੇ ਸਿਮਰਨਜੋਤ ਕੌਰ ਨੂੰ ਅਕੈਡਮਿਕ ਆਈਕਾਨ ਦੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ¢ ਸਕੂਲ ਦੀ ਪਿ੍ੰਸੀਪਲ ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |