15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪਤੀ ਪਤਨੀ ਤੇ ਇਕ ਹੋਰ ਮੁਕੱਦਮੇ 'ਚ ਨਾਮਜ਼ਦ

ਅਜੀਤ ਡੈਸਕ 14-02-2026
ਖਮਾਣੋਂ, 13 ਫਰਵਰੀ (ਮਨਮੋਹਣ ਸਿੰਘ ਕਲੇਰ)-ਖੇੜੀਨੌਧ ਸਿੰਘ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ 'ਚ ਪਤੀ ਪਤਨੀ ਅਤੇ ਇਕ ਹੋਰ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਿਕ ਮੁੱਦਈ ਅਜਮੇਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਬਡਲਾ ਥਾਣਾ ਖੇੜੀਨੌਧ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ 11 ਜਨਵਰੀ ਨੂੰ ਵਕਤ ਕਰੀਬ ਰਾਤ ਸਾਢੇ ਸੱਤ ਵਜੇ ਹੋਵੇਗਾ ਮੁੱਦਈ ਘਰ ਵਿਖੇ ਮੌਜੂਦ ਸੀ ਤਾਂ ਧਰਮ ਸਿੰਘ ਉਰਫ਼ ਧਰਮਾਂ ਵਗੈਰਾ ਬਾਬਾ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਉਗਰਾਹੀ ਕਰਨ ਆਏ ਸਨ, ਜੋ ਮੁੱਦਈ ਨੇ ਉਗਰਾਹੀ ਦੇ ਪੈਸੇ ਦੇਣ ਲੱਗੇ ਕਿਹਾ ਕਿ ਉਸ ਨੂੰ ਬਾਕੀ ਦੀ ਉਗਰਾਹੀ ਬਾਰੇ ਵੀ ਦੱਸਿਆ ਕਰੋ, ਜਿਸ 'ਤੇ ਉਕਤਾਨ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦੇਣ ਲੱਗ ਪਏ ਉਪਰੰਤ ਉਹ ਇਲਾਜ ਲਈ ਸਿਵਲ ਹਸਪਤਾਲ ਖਮਾਣੋਂ ਭਰਤੀ ਹੋ ਗਿਆ ਜਿੱਥੇ ਅੱਗੇ ਨੂੰ ਉਸ ਨੂੰ ਮੋਹਾਲੀ ਦੇ 6 ਫੇਸ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ | ਪੁਲਿਸ ਨੇ ਮੁੱਦਈ ਦੇ ਬਿਆਨਾਂ ਅਤੇ ਡਾਕਟਰੀ ਰਿਪੋਰਟਾਂ ਦੇ ਆਧਾਰ 'ਤੇ ਧਰਮ ਸਿੰਘ ਉਰਫ਼ ਧਰਮਾ ਪੁੱਤਰ ਕੇਸਰ ਸਿੰਘ, ਕਰਮ ਸਿੰਘ ਉਰਫ਼ ਚੰਨਾਂ ਪੁੱਤਰ ਕਰਨੈਲ ਸਿੰਘ ਅਤੇ ਹਰਜਿੰਦਰ ਕੌਰ ਪਤਨੀ ਕਰਮ ਸਿੰਘ ਵਾਸੀਆਨ ਪਿੰਡ ਬਡਲਾ ਖ਼ਿਲਾਫ਼ ਥਾਣਾ ਖੇੜੀਨੌਧ ਸਿੰਘ ਵਿਚ ਧਾਰਾ 115(2), 126(2), 117(2), 351(2), 3(5) ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਦੇਸ਼ ਵਿਆਪੀ ਹੜਤਾਲ ਦੌਰਾਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਰੋਹ ਭਰਿਆ ਪ੍ਰਦਰਸ਼ਨ ਅਗਲੀ ਖ਼ਬਰ ਬਜ਼ੁਰਗ ਟਕਸਾਲੀ ਅਕਾਲੀ ਆਗੂ ਚੇਅਰਮੈਨ ਹਰੀ ਸਿੰਘ ਵਿਰਕ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।