14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ

ਅਜੀਤ ਡੈਸਕ 14-02-2026
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਐਨ.ਐਸ.ਐਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵਲੋਂ ਬਾਬਾ ਬਿਨੋਦ ਸਿੰਘ ਹੋਸਟਲ ਵਿਚ ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ 'ਦ ਰਿਜ਼ੀਲਿਯੰਸ ਕੋਡ' ਸੰਤੁਲਿਤ ਮਨ ਲਈ 7 ਛੋਟੀਆਂ ਆਦਤਾਂ ਸਫ਼ਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਸੈਸ਼ਨ ਨੂੰ ਡਾ. ਬਿਕਰਮਜੀਤ ਸਿੰਘ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ ਵਲੋਂ ਸੰਬੋਧਨ ਕੀਤਾ ਗਿਆ ਅਤੇ ਡਾ. ਇਸ਼ਪ੍ਰੀਤ ਸਿੰਘ ਇੰਚਾਰਜ ਰੈੱਡ ਰਿਬਨ ਕਲੱਬ ਦੇ ਸਾਂਝੇ ਆਯੋਜਨ ਹੇਠ ਕਰਵਾਇਆ ਗਿਆ | ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ, ਧਿਆਨ ਕੇਂਦਰਿਤ ਕਰਨ ਅਤੇ ਮਨੋਬਲ ਮਜ਼ਬੂਤ ਕਰਨ ਲਈ ਸੌਖੀਆਂ ਤੇ ਵਿਗਿਆਨਕ ਆਧਾਰਿਤ ਆਦਤਾਂ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਮੋਹਿੰਦਰਪਾਲ ਸਾੰਧੂ ਨੇ ਕਮਿਊਨਿਟੀ ਬਿਲਡਿੰਗ ਦੀ ਮਹੱਤਤਾ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਮਾਨਸਿਕ ਸੁਖ-ਸ਼ਾਂਤੀ ਨੂੰ ਜੀਵਨ ਦੀ ਪ੍ਰਾਥਮਿਕਤਾ ਬਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਸੰਜੀਵ ਭੰਡਾਰੀ, ਡਾ. ਸੰਜੀਵ ਸ਼ਰਮਾ, ਡਾ. ਸੁਪ੍ਰੀਤ ਸਿੰਘ ਸਮੇਤ ਹੋਰ ਅਧਿਆਪਕ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ | ਵਿਦਿਆਰਥੀਆਂ ਨਾਲ ਹੋਈ ਇੰਟਰ ਐਕਟਿਵ ਪ੍ਰਸ਼ਨ-ਉੱਤਰ ਚਰਚਾ ਅਤੇ ਹੋਸਟਲ ਸਟਾਫ਼ ਦੇ ਸਰਗਰਮ ਸਹਿਯੋਗ ਨਾਲ ਇਹ ਪ੍ਰੋਗਰਾਮ ਬਹੁਤ ਹੀ ਰੋਚਕ ਅਤੇ ਸਫਲ ਸਾਬਤ ਹੋਇਆ |
ਪਿਛਲੀ ਖ਼ਬਰ ਸ੍ਰੀ ਰਾਮਲੀਲ੍ਹਾ ਕਮੇਟੀ ਨੇ ਸ੍ਰੀ ਰਾਮ ਕਥਾ ਦਾ ਕਾਰਡ ਕੀਤਾ ਜਾਰੀ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।