14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸ੍ਰੀ ਰਾਮਲੀਲ੍ਹਾ ਕਮੇਟੀ ਨੇ ਸ੍ਰੀ ਰਾਮ ਕਥਾ ਦਾ ਕਾਰਡ ਕੀਤਾ ਜਾਰੀ

ਅਜੀਤ ਡੈਸਕ 14-02-2026
ਬਸੀ ਪਠਾਣਾਂ, 13 ਫਰਵਰੀ (ਐਚ.ਐਸ.ਗੌਤਮ)-ਸ੍ਰੀ ਰਾਮਲੀਲ੍ਹਾ ਕਮੇਟੀ ਬਸੀ ਪਠਾਣਾਂ ਵਲੋਂ ਪ੍ਰਧਾਨ ਅਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਸ੍ਰੀ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਕਰਵਾਈ ਜਾ ਰਹੀ ਸ੍ਰੀ ਰਾਮ ਕਥਾ ਦਾ ਕਾਰਡ ਪ੍ਰਾਚੀਨ ਸ੍ਰੀ ਸ਼ਿਵ ਮੰਦਰ 'ਚ ਰਿਲੀਜ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸ੍ਰੀ ਰਾਮਲੀਲ੍ਹਾ ਕਮੇਟੀ ਵਲੋਂ 17 ਤੋਂ 25 ਮਾਰਚ ਤੱਕ ਰੋਜ਼ਾਨਾਂ ਸ਼ਾਮ 7 ਵਜੇ ਸ੍ਰੀ ਰਾਮ ਕਥਾ ਦਾ ਵਿਸ਼ਾਲ ਸਮਾਗਮ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਵਰਿੰਦਾਵਨ ਧਾਮ ਤੋਂ ਕਥਾਵਾਚਕ ਸਤੀਸ਼ ਕੌਸ਼ਿਕ ਕਥਾ ਸੁਣਾਉਣਗੇ | ਸ੍ਰੀ ਰਾਮ ਕਥਾ ਦੇ ਮੌਕੇ 16 ਮਾਰਚ ਦਿਨ ਸੋਮਵਾਰ ਨੂੰ ਵਿਸ਼ਾਲ ਕਲਸ਼ ਯਾਤਰਾ ਵੀ ਕੱਢੀ ਜਾ ਰਹੀ ਹੈ, ਜੋ ਕਿ ਸ੍ਰੀ ਸ਼ਿਵ ਦੁਰਗਾ ਮੰਦਰ ਮੁਹੱਲਾ ਕਿਲ੍ਹਾ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਅਗਰਵਾਲ ਧਰਮਸ਼ਾਲਾ ਵਿਖੇ ਸਮਾਪਤ ਹੋਵੇਗੀ | 26 ਮਾਰਚ ਦਿਨ ਵੀਰਵਾਰ ਨੂੰ ਅਗਰਵਾਲ ਧਰਮਸ਼ਾਲਾ ਵਿਖੇ ਸ੍ਰੀ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਰਾਮ ਕਥਾ ਵਿਚ ਆਪਣੀ ਹਾਜ਼ਰੀ ਲਗਾ ਕੇ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਨ | ਇਸ ਮੌਕੇ ਮੀਤ ਪ੍ਰਧਾਨ ਬਲਰਾਮ ਚਾਵਲਾ, ਸੈਕਟਰੀ ਗੁਰਵਿੰਦਰ ਮਿੰਟੂ, ਰਵਿੰਦਰ ਰੰਮੀ, ਕੁਲਦੀਪ ਕਿੱਪੀ ਤੇ ਹਰੀਸ਼ ਥਰੇਜਾ, ਅਮਿਤ ਪਰਾਸ਼ਰ, ਸ਼ਾਮ ਗੌਤਮ, ਪ੍ਰਵੀਨ ਕਪਿਲ, ਨਰੇਸ਼ ਵਰਮਾ, ਰਾਜ ਕੁਮਾਰ ਵਧਵਾ, ਅਨਿਲ ਕੁਮਾਰ, ਵਿਨੋਦ ਸ਼ਰਮਾ, ਭਾਰਤ ਭੂਸ਼ਣ ਸ਼ਰਮਾ, ਅਜੇ ਮਲਹੋਤਰਾ, ਪ੍ਰੀਤਮ ਰਬੜ, ਜਤਿੰਦਰ ਸ਼ਰਮਾ, ਪੁਨੀਤ ਗੋਇਲ, ਜਤਿਨ ਪਰਾਸ਼ਰ, ਕਰਨ ਪਨੇਸਰ, ਰਾਜੇਸ਼ ਧੀਮਾਨ, ਪੁਨੀਤ ਚਾਵਲਾ, ਸੁਮਿਤ ਜੈਨ, ਜੋਗਿੰਦਰ ਧੀਮਾਨ, ਗੁਲਸ਼ਨ, ਨਿਅਮ ਭੰਡਾਰੀ, ਜੈ ਕਟਾਰੀਆ, ਤੁਸ਼ਾਰ ਗੁਲਾਟੀ, ਹਿਤੇਸ਼ ਸ਼ਰਮਾ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਏ. ਡੀ. ਸੀ. ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਸਬੰਧੀ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।