ਬਸੀ ਪਠਾਣਾਂ, 13 ਫਰਵਰੀ (ਐਚ.ਐਸ.ਗੌਤਮ)-ਪਾਈਨ ਗਰੋਵ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਿਆਰ ਭਰੀ ਅਤੇ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ¢ ਇਸ ਦੀ ਸ਼ੁਰੂਆਤ 11ਵੀਂ ਦੇ ਵਿਦਿਆਰਥੀਆਂ ਵਲੋਂ 12ਵੀਂ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਸਵਾਗਤ ਨਾਲ ਕੀਤੀ ਗਈ¢ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ¢ ਜਿਸ ਵਿਚ ਸਕੂਲ ਦੇ ਪ੍ਰੈਜ਼ੀਡੈਂਟ ਵਿਜੇ ਕੌਸ਼ਲ ਅਤੇ ਚੇਅਰਪਰਸਨ ਵੀਨਾ ਕੌਸ਼ਲ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ¢ ਸਕੂਲ ਪਿ੍ੰਸੀਪਲ ਨੀਤੂ ਕੁਮਾਰ ਦੀ ਅਗਵਾਈ ਹੇਠ ਸਾਰਾ ਪ੍ਰੋਗਰਾਮ ਹੋਇਆ | 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕੀਤਾ ਗਿਆ ਅਤੇ ਵਿਦਾ ਹੋ ਰਹੀ 12ਵੀਂ ਜਮਾਤ ਲਈ ਵੱਖ-ਵੱਖ ਗੇਮਾਂ ਕਰਵਾਈਆਂ ਗਈਆਂ, ਜਿਨ੍ਹਾਂ 'ਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਖ਼ੂਬ ਆਨੰਦ ਮਾਣਿਆ¢ ਸਵਾਗਤ ਦੌਰਾਨ ਗੀਤ ਅਤੇ ਡਾਂਸ ਪੇਸ਼ ਕੀਤੇ ਗਏ¢ 12ਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਤੇ ਵਿਅਕਤੀਤਵ ਦੇ ਆਧਾਰ 'ਤੇ ਵੱਖ-ਵੱਖ ਟਾਈਟਲ ਦਿੱਤੇ ਗਏ¢ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਸਕੂਲ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਤੋਹਫ਼ੇ ਭੇਟ ਕਰਕੇ ਆਪਣਾ ਧੰਨਵਾਦ ਪ੍ਰਗਟ ਕੀਤਾ¢ ਵਿਦਿਆਰਥੀਆਂ ਨੇ ਸਕੂਲ ਮੈਨੇਜਮੈਂਟ ਅਤੇ ਸਟਾਫ਼ ਦਾ ਵੀ ਧੰਨਵਾਦ ਕੀਤਾ¢ ਵਿਦਿਆਰਥੀਆਂ ਵਲੋਂ ਆਕਰਸ਼ਕ ਮਾਡਲਿੰਗ ਪੇਸ਼ ਕੀਤੀ ਗਈ, ਜਿਸ ਦੇ ਆਧਾਰ 'ਤੇ ਵੱਖ-ਵੱਖ ਟਾਈਟਲ ਦਿੱਤੇ ਗਏ¢ ਮਿਸ ਪਾਈਨੀਅਨ ਅਕਸ਼ਰਾ ਰਹੀ, ਮਿਸਟਰ ਪਾਈਨੀਅਨ ਹਰਮਨ, ਫ਼ਸਟ ਰਨਰਅਪ (ਮਿਸ) ਜੋਬਨ, ਫ਼ਸਟ ਰਨਰਅਪ (ਮਿਸਟਰ) ਅੰਮਿ੍ਤ, ਮਿਸ ਚਾਰਮਿੰਗ ਯਾਸ਼ਿਕਾ, ਮਿਸਟਰ ਹੈਂਡਸਮ ਸੰਕੇਤ, ਮਿਸ ਕਾਨਫਿਡੈਂਟ ਜੈਸਮੀਨ, ਮਿਸਟਰ ਕਾਨਫਿਡੈਂਟ ਰਾਮ ਸ਼ਰਨ ਅਤੇ ਮਿਸ ਐਲੀਗੈਂਟ ਗੁਰਨੂਰ, ਮਿਸਟਰ ਵੈੱਲ ਡ੍ਰੈੱਸਡ ਅਰਮਾਨ ਰਿਹਾ¢ ਮੈਨੇਜਮੈਂਟ ਕਮੇਟੀ ਅਤੇ ਪਿ੍ੰਸੀਪਲ ਵਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ¢ ਵਿਜੇ ਕੌਸ਼ਲ ਅਤੇ ਵੀਨਾ ਕੌਸ਼ਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |