ਮਹਾਂਸ਼ਿਵਰਾਤਰੀ ਮੌਕੇ ਅਮਲੋਹ 'ਚ 14 ਨੂੰ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾਵੇਗਾ-ਮਿੱਤਲ, ਡੱਲਾ, ਲੁਟਾਵਾ
ਅਜੀਤ ਡੈਸਕ
14-02-2026
ਅਮਲੋਹ, 13 ਫਰਵਰੀ (ਕੇਵਲ ਸਿੰਘ)-ਸ੍ਰੀ ਗਣਪਤੀ ਯੁਵਾ ਸੰਗਠਨ ਅਮਲੋਹ ਵਲੋਂ ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ 'ਤੇ 14 ਫਰਵਰੀ ਦੀ ਰਾਤ ਮੇਨ ਬਾਜ਼ਾਰ ਅਮਲੋਹ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸੰਗਠਨ ਦੇ ਚੇਅਰਮੈਨ ਕ੍ਰਿਸ਼ਨ ਵਰਮਾ ਬੌਬੀ, ਸਰਪ੍ਰਸਤ ਵਿੱਕੀ ਮਿੱਤਲ, ਪ੍ਰਧਾਨ ਰਾਜਨ ਮਿੱਤਲ, ਸਰਪ੍ਰਸਤ ਵਿੱਕੀ ਡੱਲਾ ਤੇ ਮਹਿੰਦਰਪਾਲ ਲੁਟਾਵਾ ਨੇ ਦੱਸਿਆ ਕਿ ਜਾਗਰਣ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿਚ ਕਾਫੀ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਕੰਵਰ ਹਰਪ੍ਰੀਤ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਹੋਣਗੇ | ਜੋਤੀ ਪ੍ਰਚੰਡ ਦੀ ਰਸਮ ਕੌਂਸਲਰ ਅਤੁੱਲ ਲੁਟਾਵਾ ਵਲੋਂ ਅਦਾ ਕੀਤੀ ਜਾਵੇਗੀ ਅਤੇ ਪੂਜਾ ਦੀ ਰਸਮ ਸਮਾਜ ਸੇਵਕ ਸੋਨੂੰ ਸੂਦ ਤੇ ਮੋਨੂੰ ਸੂਦ ਕਰਨਗੇ | ਚੁੰਨੀ ਦੀ ਰਸਮ ਸਮਾਜ ਸੇਵਕ ਬਲਵਿੰਦਰ ਸਿੱਧੂ, ਰਜਤ ਬਾਂਸਲ ਅਤੇ ਰਸ਼ਿਨ ਬਾਂਸਲ ਵਲੋਂ ਨਿਭਾਈ ਜਾਵੇਗੀ | ਇਸ ਮੌਕੇ ਪ੍ਰਸਿੱਧ ਗਾਇਕ ਰੌਸ਼ਨ ਪਿ੍ੰਸ ਤੇ ਅਭੀਜੀਤ ਚੋਪੜਾ ਮਾਤਾ ਰਾਣੀ ਅਤੇ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇੇ | ਇਸ ਮੌਕੇ 'ਤੇ ਭੋਲੂ ਸੰਗਰ, ਵੈਨੂ ਅਮਲੋਹ ਅਤੇ ਜਤਿੰਦਰ ਬਨਸਾਲ ਆਦਿ ਮੌਜੂਦ ਸਨ |