ਖਮਾਣੋਂ, 14 ਫਰਵਰੀ (ਜੋਗਿੰਦਰ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਧੂਪੁਰ ਕਲਾਂ ਵਿਖੇ ਸਨਮਾਨ ਸਮਾਰੋਹ ਰੱਖਿਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦਰਸ਼ਨ ਸਿੰਘ ਕੈਨੇਡਾ ਸਿੱਧੂਪੁਰ ਕਲਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢ ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨੈਸ਼ਨਲ ਪੱਧਰ 'ਤੇ ਤਲਵਾਰਬਾਜ਼ੀ ਵਿਚ ਪੁਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਅਤੇ ਗਣਿਤ ਮੁਕਾਬਲਿਆਂ ਵਿਚ ਸਟੇਟ ਪੱਧਰ 'ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਸਮਾਰੋਹ ਵਿਚ ਐਸ.ਐਮ.ਸੀ. ਕਮੇਟੀ ਅਤੇ ਇਲਾਕੇ ਦੀਆਂ ਪੰਚਾਇਤਾਂ ਤੇ ਨਗਰ ਨਿਵਾਸੀਆਂ ਨੇ ਬੱਚਿਆਂ ਤੇ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕੀਤੀ¢ ਸਟੇਟ ਐਵਾਰਡੀ ਫਿਜ਼ੀਕਲ ਲੈਕਚਰਾਰ ਕਰਮਜੀਤ ਕੌਰ ਨੇ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਿੰਦਰਪਾਲ ਕੌਰ ਪੀ.ਟੀ.ਆਈ. ਦੇ ਸਹਿਯੋਗ ਸਦਕਾ ਸਕੂਲ ਦੇ ਖਿਡਾਰੀ ਰਣਵੀਰ ਸਿੰਘ ਅਤੇ ਮੋਹਿਤ ਸਿੰਘ 14 ਸਾਲ ਮਹਾਰਾਸ਼ਟਰ ਵਿਖੇ ਸਕੂਲ ਨੈਸ਼ਨਲ 'ਚੋਂ ਤੀਸਰੀ ਅਤੇ ਕਿਰਨਦੀਪ ਕੌਰ ਨੇ ਅੰਡਰ-19 ਸਕੂਲ ਨੈਸ਼ਨਲ ਮਨੀਪੁਰ ਖੇਡਾਂ ਵਿਚ ਦੂਸਰੀ ਪੁਜ਼ੀਸ਼ਨ ਹਾਸਲ ਕੀਤੀ¢ ਵਰਨ ਬਾਂਸਲ ਮੈਥ ਮਾਸਟਰ ਸਟੇਟ ਅਵਾਰਡੀ ਨੇ ਦੱਸਿਆ ਕਿ ਹਾਲ ਹੀ ਵਿਚ ਹੋਈਆਂ ਸਾਇੰਸ ਪ੍ਰਦਰਸ਼ਨੀਆਂ ਵਿਚ ਵਿਦਿਆਰਥੀਆਂ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਅਤੇ ਸਾਇੰਸ ਪ੍ਰਦਰਸ਼ਨੀ ਵਿਚ ਸਕੂਲ ਦੀ ਇਕ ਵਿਦਿਆਰਥਣ ਸਟੇਟ ਪੱਧਰ ਲਈ ਚੁਣੀ ਗਈ¢ ਪਿ੍ੰਸੀਪਲ ਨਿਸ਼ੀ ਬਾਲਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ¢ ਇਸ ਮੌਕੇ ਸਾਧਾ ਸਿੰਘ ਗਿੱਲ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਗੁਰਦੇਵ ਕੌਰ ਸਰਪੰਚ ਸਿੱਧੂਪੁਰ ਕਲਾਂ, ਅਵਤਾਰ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਚੇਅਰਮੈਨ ਐਸ.ਐਮ.ਸੀ. ਕਮੇਟੀ, ਗੁਰਪ੍ਰੀਤ ਸਿੰਘ ਸਰਪੰਚ ਅਮਰਾਲੀ, ਰਮਨਜੀਤ ਸਿੰਘ, ਕੁਲਵੰਤ ਸਿੰਘ, ਦਵਿੰਦਰ ਕੌਰ, ਸੁਖਵਿੰਦਰ ਕੌਰ, ਵਰੁਣ ਬਾਂਸਲ, ਪੁਨੀਤ ਗੌਤਮ, ਸ਼ਵਿੰਦਰ ਸਿੰਘ ਸਿੰਘ, ਰੇਹੀ ਸੇਤੀਆ, ਹਰਜਿੰਦਰ ਕੌਰ, ਗੁਰਿੰਦਰ ਪਾਲ ਕੌਰ, ਗੁਰਪ੍ਰੀਤ ਸਿੰਘ, ਰੀਤੂ ਬਾਲਾ, ਜੋਤੀ ਵਰਮਾ, ਸੰਜੀਵ ਕਾਲੜਾ ਜੂਨੀਅਰ ਸਹਾਇਕ, ਸੁਖਵਿੰਦਰ ਸਿੰਘ ਅਤੇ ਮਿਥੁਨ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ¢