ਅੰਮਿ੍ਤਸਰ, 14 ਫਰਵਰੀ (ਰੇਸ਼ਮ ਸਿੰਘ)-ਸਮਾਜ ਵਿਚ ਸਿਹਤ ਤੇ ਵਪਾਰ ਦੋਵੇਂ ਹੀ ਵਿਕਾਸ ਦੇ ਮਜ਼ਬੂਤ ਸਮਾਜ ਦੀ ਨੀਂਹ ਹੁੰਦੇ ਹਨ ਅਤੇ 'ਸਵਸਥ ਸਮਾਜ ਤੇ ਸ਼ਸਕਤ ਵਪਾਰ' ਜੋ ਈ.ਐਮ.ਸੀ. ਦੇ ਡਾਕਟਰਾਂ ਤੇ ਕਾਰੋਬਾਰੀਆਂ ਦੀ ਨਵੀਂ ਸੋਚ ਦਾ ਮੰਚ ਹੋ ਨਿਬੜਿਆ ਹੈ | ਇਹ ਪ੍ਰਗਟਾਵਾ ਈ.ਐਮ.ਸੀ. ਗਰੁਪ ਆਫ ਹਸਪਤਾਲ ਦੇ ਚੇਅਰਮੈਨ ਸ੍ਰੀ ਪਵਨ ਅਰੋੜਾ ਨੇ ਕੀਤਾ | ਉਨ੍ਹਾਂ ਦਸਿਆ ਕਿ ਇਸ ਵਿਸੇਸ਼ ਸੰਮੇਲਨ 'ਚ ਉੱਘੇ ਡਾਕਟਰਾਂ, ਉਦਯੋਗਪਤੀਆਂ, ਵਪਾਰਕ ਆਗੂਆਂ ਤੇ ਸਮਾਜ ਦੇ ਪ੍ਰਮੁਖ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦਾ ਉਦੇਸ਼ ਸਿਹਤ ਸੇਵਾਵਾਂ ਤੇ ਸਮਾਜ ਦੇ ਵਿਚਕਾਰ ਸਾਰਥਿਕ ਸਬੰਧ ਸਥਾਪਤ ਕਰਨਾ ਤੇ ਆਧੁਨਿਕ ਵਪਾਰਕ ਤੇ ਸਮਾਜਿਕ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨੇ ਤੇ ਸਿਹਤ ਸੰਭਾਲ ਨੂੰ ਇਕ ਨਵੀਂ ਦਿਸ਼ਾ ਦੇਣਾ ਸੀ | ਇਸ ਪ੍ਰੋਗਰਾਮ ਦੀ ਪ੍ਰਭਾਵਸ਼ਾਲੀ ਉੂਰਜਾਵਾਨ ਅਤੇ ਸਵਾਗਤੀ ਸੰਦੇਸ਼ ਵੀ ਉਨ੍ਹਾਂ ਮੀਡੀਆ ਨਾਲ ਸਾਂਝੇ ਕੀਤੇ ਤੇ ਸਮਾਜ ਸਿਹਤ ਸੇਵਾਵਾਂ ਦੀਆਂ ਬਦਲੀਆਂ ਲੋੜਾਂ, ਕਾਰਪੋਰੇਟ ਹੈਲਥ ਕੇਅਰ, ਬਿਹਤਰੀਨ ਇਲਾਜ ਦੀ ਭੂਮਿਕਾ 'ਤੇ ਵੀ ਵਿਚਾਰ ਚਰਚਾ ਹੋਈ | ਈ.ਐਮ.ਸੀ. ਹਸਪਤਾਲ ਦੇ ਡਾਇਰਕੈਟਰ ਡਾ: ਰਿਸ਼ਭ ਅਰੋੜਾ ਨੇ ਆਪਣੇ ਪ੍ਰੇਰਣਾਦਾਈ ਸੰਬੋਧਨ ਦੌਰਾਨ ਹਸਪਤਾਲ ਦੀ ਆਧੁਨਿਕ ਵਿਕਸਤ, ਅਨੁਭਵੀ ਤੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਤੇ ਵਿਭਿੰਨ ਸੁਪਰਸਪੈਸ਼ਲਿਟੀ ਸੇਵਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਜਿਨ੍ਹਾਂ ਕਿਹਾ ਕਿ ਈ.ਐੱਮ.ਸੀ. ਹਸਪਤਾਲ ਦਾ ਟੀਚਾ ਵਿਸ਼ਵਾਸ ਤੇ ਸਾਹਸ ਨਾਲ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਅਤੇ ਆਧੁਨਿਕ ਤਕਨੀਕ, ਮਾਨਸਿਕਤਾ ਦੇ ਮੇਲ ਤੇ ਬਿਹਤਰ ਸੇਵਾਵਾਂ ਪ੍ਰਦਾਨ ਹੈ | ਇਸ ਮੌਕੇ ਭਾਰਤੀ ਵਪਾਰ ਮੰਡਲ ਦੇ ਪ੍ਰਧਾਨ ਰਾਜੀਵ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਈ.ਐੱਮ.ਸੀ. ਹਸਪਤਾਲ ਦੀ ਪੇਸ਼ਕਾਰੀ ਡਾਕਟਰਾਂ ਤੇ ਮਰੀਜ਼ਾਂ ਦਰਮਿਆਨ ਨਵੇਂ ਯੁੱਗ ਦੀ ਸ਼ੁਰੂਆਤ ਹੈ ਤੇ ਵਿਕਾਸ ਰਾਸ਼ਟਰ ਦੀ ਵੀ ਪਚਿਹਾਨ ਹੈ |
'ਸਵਸੱਥ ਸਮਾਜ ਤੇ ਸਸ਼ਕਤ ਵਪਾਰ' ਈ.ਐਮ.ਸੀ. ਦੇ ਡਾਕਟਰਾਂ ਤੇ ਕਾਰੋਬਾਰੀਆਂ ਨੇ ਸਾਂਝੇ ਸੰਮੇਲਨ 'ਚ ਦਿੱਤਾ ਨਵੀਂ ਸੋਚ ਦਾ ਮੰਚ-ਚੇਅਰਮੈਨ ਪਵਨ ਅਰੋੜਾ
ਅਜੀਤ ਡੈਸਕ
15-02-2026