19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਹਲਕਾ ਅਟਾਰੀ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਰੈਲੀ ਇਤਿਹਾਸਕ ਹੋਵੇਗੀ-ਰਣੀਕੇ <br/>

ਅਜੀਤ ਡੈਸਕ 15-02-2026

ਮਾਨਾਂਵਾਲਾ, 14 ਫਰਵਰੀ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੀ 21 ਫਰਵਰੀ ਨੂੰ ਭਕਨਾ ਕਲਾਂ ਵਿਖੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਹੋਣ ਜਾ ਰਹੀ ਰੈਲੀ, ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਰਹੇ ਹਨ, ਇਤਿਹਾਸਕ ਹੋਵੇਗੀ | ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ਸਰਕਲ ਮਾਨਾਂਵਾਲਾ ਦੀ ਮੀਟਿੰਗ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | 21 ਫਰਵਰੀ ਦੀ ਰੈਲੀ ਸੰਬੰਧੀ ਸਾਬਕਾ ਵਾਈਸ ਚੇਅਰਮੈਨ ਮਲਕੀਤ ਸਿੰਘ ਬੱਬੂ ਮਾਨਾਂਵਾਲਾ ਦੇ ਦਫਤਰ ਵਿਚ ਸਰਕਲ ਮਾਨਾਂਵਾਲਾ ਦੀ ਮੀਟਿੰਗ ਵਿਚ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕਰਦਿਆਂ ਜਥੇ: ਰਣੀਕੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਅੱਖੋਂ ਪਰੋਖਿਆਂ ਕਰਕੇ ਪੰਜਾਬ ਵਾਸੀਆਂ ਨਾਲ ਵੱਡਾ ਧਰੋਹ ਕਮਾਇਆ ਹੈ, ਜਿਸ ਦਾ ਭਾਂਡਾ 21 ਫਰਵਰੀ ਦੀ ਰੈਲੀ ਵਿਚ ਭੰਨਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆ ਕੇ ਵੱਡੀ ਗਲਤੀ ਕਰ ਲਈ ਸੀ, ਜਿਸ ਦਾ ਖਮਿਆਜਾ ਲੋਕ ਖੁਦ ਭੁਗਤ ਰਹੇ ਹਨ ਪਰ ਹੁਣ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੱਤਹੀਣ ਕਰਨ ਦਾ ਤਹੱਈਆ ਕਰ ਲਿਆ ਹੈ ਅਤੇ ਲੋਕ 2027 ਦੀਆਂ ਵੋਟਾਂ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਜਗਬੀਰ ਸਿੰਘ ਜੱਗੀ, ਨਵਤੇਜ ਸਿੰਘ ਬਸ਼ੰਬਰਪੁਰਾ, ਕਰਨੈਲ ਸਿੰਘ ਮਰੋਕ, ਸਾਬਕਾ ਸਰਪੰਚ ਗੁਰਵੇਲ ਸਿੰਘ, ਸਾਬਕਾ ਸਰਪੰਚ ਰਮੇਸ਼ ਸਿੰਘ, ਪਰਮਜੀਤ ਸਿੰਘ, ਜਗੀਰ ਸਿੰਘ ਕਾਲੀ, ਗੱਜਣ ਸਿੰਘ, ਗੁਰਮੇਜ ਸਿੰਘ, ਮੇਘ ਸਿੰਘ, ਹਰਭਵਨ ਸਿੰਘ, ਜਰਮਨਜੀਤ ਸਿੰਘ ਵਿਰਕ, ਪ੍ਰਤਾਪ ਸਿੰਘ, ਸਰਬਜੀਤ ਸਿੰਘ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਮਰਾ ਤੇ ਵਡਾਲੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ 'ਸਵਸੱਥ ਸਮਾਜ ਤੇ ਸਸ਼ਕਤ ਵਪਾਰ' ਈ.ਐਮ.ਸੀ. ਦੇ ਡਾਕਟਰਾਂ ਤੇ ਕਾਰੋਬਾਰੀਆਂ ਨੇ ਸਾਂਝੇ ਸੰਮੇਲਨ 'ਚ ਦਿੱਤਾ ਨਵੀਂ ਸੋਚ ਦਾ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।