26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਯੂ-ਟਿਊਬਰ ਦੀ ਕੁੱਟਮਾਰ ਦੀ ਏ.ਕੇ.ਐੱਫ ਇੰਟਰਨੈਸ਼ਨਲ ਐਸੋਸੀਏਸ਼ਨ ਨੇ ਲਈ ਜ਼ਿੰਮੇਵਾਰੀ

ਅਜੀਤ ਡੈਸਕ 22-02-2026
ਖਮਾਣੋਂ, 21 ਫਰਵਰੀ (ਮਨਮੋਹਣ ਸਿੰਘ ਕਲੇਰ)-ਸਬ ਡਵੀਜ਼ਨ ਖਮਾਣੋਂ ਦੇ ਪਿੰਡ ਹਵਾਰਾਂ ਕਲਾਂ ਵਿਖੇ ਪੰਥਕ ਜਥੇਬੰਦੀ ਕੌਮੀ ਇਨਸਾਫ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਵੱਡੇ ਇਕੱਠ ਦੌਰਾਨ ਉਸ ਸਮੇਂ ਸਥਿਤ ਤਨਾਅਪੂਰਨ ਹੋ ਗਈ ਜਦੋਂ ਇੱਕ ਯੂ ਟਿਊਬਰ ਦੀ ਕੁਝ ਸਿੰਘਾਂ ਨਾਲ ਹੋਈ ਤਲਖੀ ਦੌਰਾਨ ਉਸਦੀ ਸਿੰਘਾਂ ਵੱਲੋਂ ਖਿੱਚ ਧੂਹ ਕੀਤੀ ਗਈ | ਸ਼ੋਸ਼ਲ ਮੀਡੀਆਂ ਰਾਹੀ ਮਿਲੇ ਇੱਕ ਪੱਤਰ 'ਚ ਜਥੇਬੰਦੀ ਏ.ਕੇ.ਐਫ ਇੰਟਰਨੈਸ਼ਨਲ ਐਸ਼ੋਸੀਏਸ਼ਨ ਵੱਲੋਂ ਇਸ ਦੀ ਜਿੰਮੇਵਾਰੀ ਲਈ ਗਈ ਹੈ | ਪੱਤਰ 'ਚ ਜਥੇਬੰਦੀ ਨੇ ਵੱਲੋਂ ਲਿਖਿਆ ਗਿਆ ਸੀ ਕਿ ਉਕਤ ਯੂ ਟਿਊਬਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਐਮ.ਪੀ ਭਾਈ ਅਮਿ੍ਤਪਾਲ ਸਿੰਘ ਬਾਰੇ ਸਵਾਲ ਕਰਦਾ ਸੀ | ਉਨ੍ਹਾਂ ਪੱਤਰ 'ਚ ਅੱਗੇ ਲਿਖਿਆ ਕਿ ਡਿਬਰੂਗੜ੍ਹ ਜੇਲ੍ਹ ਤੋਂ ਸਾਡੇ ਤੱਕ ਹੁਕਮ ਲਾਇਆ ਗਿਆ ਸੀ ਕਿ ਉਕਤ ਵਿਅਕਤੀ ਦਾ ਕੋਈ ਹੱਲ ਕੀਤਾ ਜਾਵੇ | ਜਿਸ ਦੇ ਸਿੱਟੇ ਵਜੋਂ ਅੱਜ ਕਾਰਵਾਈ ਅਮਲ 'ਚ ਲਿਆਂਦੀ ਗਈ | ਇਥੇ ਦੱਸਣਯੋਗ ਹੈ ਕਿ ਉਕਤ ਯੂ ਟਿਊਬਰ ਦੀ ਖਿੱਚ ਧੂਹ ਦੀ ਇੱਕ ਵੀਡੀਓ ਵੱਲੋਂ ਸ਼ੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਹੈ |
ਪਿਛਲੀ ਖ਼ਬਰ ਵਿਧਾਇਕ ਲਖਵੀਰ ਸਿੰਘ ਰਾਏ ਨੇ ਵੱਖ-ਵੱਖ ਪਿੰਡਾਂ 'ਚ ਸਾਂਝੀ ਸੱਥ ਪ੍ਰੋਗਰਾਮ ਕਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਸਰਹਿੰਦ ਜੀ.ਟੀ. ਰੋਡ 'ਤੇ ਧੁੰਦ ਕਾਰਨ ਵਾਪਰੇ ਹਾਦਸੇ 'ਚ ਕਈ ਵਾਹਨ ਨੁਕਸਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।